ਪੰਨਾ:ਖੁਲ੍ਹੇ ਲੇਖ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੧ )

ਰਹਿੰਦੇ ਹਨ, ਤੇ ਓਸ ਝੁਗੀ ਪਾਸ ਜਾ ਪਹੁੰਚੇ। ਇਕੋ ਭਾਂਤ ਦਾ ਦਰਵਾਜਾ ਬੰਦ ਸੀ. ਉਸ ਚਿਤਕਾਰਨੇ ਭੌਤ ਖੜਕਾਇਆ ਉੱਤਰ ਕੋਈ ਨਹੀਂ, ਜਦ ਕਿੱਤ ਖੋਲਿਆ ਤਦ ਵੀ ਕੋਈ ਆਵਾਜ਼ ਨਹੀਂ ਆਈ, ਤਦ ਓਹ ਅੰਦਰ ਗਿਆ ਮੁੜ ਉਹੋ ਨੂੰ ਕੰਡੇ ਯਾਦ ਹੋਏ, ਓਹੋ ਨਜ਼ਾਰਾ ਚੇਤੇ ਆਇਆ, ਜਿਸ ਤਰਾਂ ਓਹਦੇ ਪਰਬਤਾਂ ਉੱਪਰ ਝੁਗੀ ਵਿੱਚ ਓਹ ਜਵਾਨੀ ਵਿੱਚ ਗਿਆ ਸੀ, ਜਦ ਅੰਦਰ ਜਾਕੇ ਤੱਕਿਆ, ਤਦ ਓਹ ਸਵਾਣੀ ਇਕ ਮਾੜੀ ਪੁਰਾਣੀ ਟੀ ਜਿਹੀ ਰਜਾਈ ਵਿੱਚ ਲਪੇਟੀ ਇਉਂ ਲੇਟੀ ਹੋਈ ਸੀ, ਕਿ ਸੁੱਤੀ ਹੋਈ ਹੈ ਤੇ ਸਾਹਮਣੇ ਇਕ ਟੁਟੀ ਜਿਹੀ, ਗੰਦੀ ਜਿਹੀ ਅਲਮਾਰੀ ਉਹ ਉਹੋ ਬੁਧ ਦੇਵ ਦੇ ਮੰਦਰ ਦੀ ਤਿਮਾ ਸੀਤੇ ਉਸ ਵਿਚ ਉਹਦੇ ਪਿਆਰੇ ਦੀਆਂ ਨਿੱਕੀਆਂ ਜਿਹੀਆਂ ਪੁਰਾਣੀਆਂ ਨਿਸ਼ਾਨੀਆਂ ਧਰੀਆਂ ਸਨ, ਇਹ ਉਹੋ ਹੀ ਤਮਾ ਜਿਹੜੀ ਬਰਸ ਪਹਿਲੇ ਓਸ ਉਥੇ ਉਹਦੀ ਪਰਬਤਾਂ ਦੀ ਝੁਗੀ ਵਿੱਚ ਕੀ ਸੀ, ਤੇ ਜਿਸਦੇ ਸਾਹਮਣੇ ਇਕ ਦੀਵਾ ਜਗ ਰਿਹਾ ਸੀ। ਸਿਰਫ ਓਸ ਉਪਰ ਦੀਵਾਰ ਤੇ ਮਿਹਰ ਦੀ ਦੇਵੀ ਦੀ ਤਸਵੀਰ ਕੋਈ ਨਹੀਂ ਸੀ, ਪਰ ਓਸ ਪਤਿਮਾ ਦੇ ਸਾਹਮਣੇ ਦਵਾਰ ਤੇ ਉਹਦੀ ਆਪਣੀ ਬਣੀ ਤਸਵੀਰ ਲਟਕ ਰਹੀ ਸੀ। ਇਉਂ ਦਿੱਸਦਾ ਸੀ,ਕਿ ਓਹੋ ਰਾਤ ਹੈ ਤੇ ਉਹ ਆਪ ਉਸ ਅੱਗੇ ਉਸੇ ਰੰਗ ਵਿੱਚ ਨੱਚ ਰਹੀ ਹੈ।

ਇਸ ਝੁਗੀ ਵਿੱਚ ਹੋਰ ਕੁਛ ਨਹੀਂ ਸੀ, ਇਕ ਇਸਤ੍ਰੀ ਭਿਖਯੂਣੀ ਦਾ ਲਿਬਾਸ ਸੀ ਤੇ ਇਕ ਭਿਖਯੂਣੀ ਦੀ ਸੋਟੀ ਤੇ