ਪੰਨਾ:ਖੁਲ੍ਹੇ ਲੇਖ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੭ )

ਸਜਾਈ ਹੈ । ਇਹ ਏਕਾਂਤ ਨਹੀਂ, ਬੜੀ ਗਹਿਮਾ ਗਹਿਮ ਹੈ ਤੇ ਇਹ ਸਭ ਕੁਛ ਵੇਖ ਕੇ ਮੈਂ ਕਿਹਾ-ਹੇ ਮਨ ਜੀ! ਤੁਸੀ ਜੇ ਉੱਚੇ ਉਪਦੇਸ਼ ਕਰਣ ਚੜ੍ਹ੍ਹਣ ਦੀ ਅਜ ਵੀ ਮੱਤ ਦਿੰਦੇ ਸੌ । ਇਹ ਦੱਸੋ ਸੂਰਜ ਤੇ ਆਪਣੇ ਦਿਲ ਦੇ ਪੋਸਤ ਵਰਗੇ ਲਾਲ ਫੁੱਲਾਂ ਨਾਲ ਅਕਾਸ਼ ਸੁਹਣੱਪ ਨਾਲ ਭਰ ਦੇਵੇ ਅਰ ਮੇਰੇ ਪਾਸ ਅਜ ਇਕ ਕੰਵਲ ਵੀ ਖਿਲਿਆ ਨਾ ਹੋਵੇ, ਮੇਰੇ ਦਿਲ ਦੇ ਮੰਦਰ ਦਾ ਦੀਵਾ ਭੀ ਬੁਝਿਆ ਹੋਵੇ ਮੈਨੂੰ ਸੰਕਲਪ ਉੱਠਣ ਕਿ ਚਲੋ ਉਪਦੇਸ਼ ਕਰੀਏ, ਭਾਵੇਂ ਆਪ ਏਕਾਂਤ ਇਸ ਵੱਲੋਂ ਨੂੰ ਇਕਾਂਤ ਮੰਨਦੇ ਇਕ ਵਹਿਮ ਜਿਹੇ ਵਿੱਚ ਆਪਣੇ ਦਿਲ ਨੂੰ ਮਿਤ੍ਰਾਂ ਦੇ ਮਿਲਣ ਗਿਲਣ ਦੇ ਸ਼ੋਕ ਵਿੱਚ ਹੋਵਾਂ ॥

ਓਹ ਓਹੋ ! ਇਹ ਵੀ ਆਪਦਾ ਸੰਕਲਪ ਹੀ ਹੈ, ਮੈਂ ਨਿਕਾਰਾ ਕੀ ਤੇ ਉਪਦੇਸ਼ ਕੀ ? ਪੱਥਰ ਕਿਥੇ ਤੇ ਹੀਰਾ ਬਾਦਸ਼ਾਹਾਂ ਦੇ ਤਾਜਾਂ ਵਿੱਚ ਲੱਗਣ ਵਾਲਾ ਕਿਥੇ ? ਓਹ ਮੈਂ, ਜਿਹੜਾ ਕਿਸੀ ਨਾਲ ਇਕ ਮਿੱਠੀ ਸਰਲ-ਸਾਦਾ ਮਿਤ੍ਰਤਾ ਨਾਲ ਨਾ ਨਿਭ ਸਕਿਆ ! ਸਦਾ ਆਪਣੇ ਸੁਖ ਲਈ ਦੂਜਿਆਂ ਨੂੰ ਦੁੱਖ ਦਿੰਦਾ ਰਿਹਾ, ਆਪਣੇ ਵਹਿਮ ਮਗਰ ਲੱਗ ਕੇ ਦੂਜਿਆਂ ਦੀ ਆਜ਼ਾਦੀ ਖੋਂਹਦਾ ਰਿਹਾ, ਮੈਂ ਜੇ ਆਪ ਥੀਂ ਬਚਕੇ ਹੁਣ ਵੀ ਬਚਸਾਂ ਤਦ ਓਹ ਸੱਚਾ ਪਾਤਸ਼ਾਹ ਮਾਫ ਕਰ ਦੇਵੇਗਾ, ਉਥੇ ਤਾਂ ਸਦਾ ਮਿਹਰਾਂ ਬਖਸ਼ਸ਼ਾਂ ਬਖਸ਼ਸ਼ਾਂ ਹੀ ਹਨ, ਗੱਲ ਇੰਨੀ ਹੀ ਹੈ ਕਿ : -