ਪੰਨਾ:ਖੁਲ੍ਹੇ ਲੇਖ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੮ )

ਸੰਕਲ੫ ਚੰਗੇ ਬੁਰੇ ਅੰਦਰ ਦੇ ਮੰਦਰ ਸ੍ਵਰਗਾਂ ਥੀਂ ਮੱਲੋ-ਮੱਲੀ ਉਥਾਨ ਕਰਦੇ ਹਨ ਬਾਹਰ ਲਿਆ ਸੁੱਟਦੇ ਹਨ, ਤੇ ਬਸ ਕਿਰਕਟ ਦੀ ਖੇਡ ਵਾਲੀ ਗੱਲ ਹੈ ਕਿ ਸਜਨਾਂ ਸੈਟਰ ਥੀਂ ਜਰਾ ਬਾਹਰ ਹੋਯਾ ਤੇ ਮੋਯਾ। ਇਉਂ ਸਾਰੀ ਉਮਰ ਮਰ ਮਰ ਕੇ ਵੀ ਹਾਲੇ ਜਿੰਦਗੀ ਦੀ ਸੋਝੀ ਨਹੀਂ ਹੋਈ, ਰੱਬ ਪਾਸ ਖੜਾ ਹੈ ਤੇ ਹੌਥ ਵਿੱਚ ਤਾਕਤ ਨਹੀਂ ਕਿ ਆਪਣਾ ਬੂਹਾ ਹੀ ਚਾ ਖੋਹਲਾਂ । ਜੀਭ ਹਿਲਦੀ ਨਹੀ, ਕਿ ਆਖਾਂ ਆਓ ਇਸ ਨਿਮਾਣੀ ਝੁਗੀ ਢੱਠੀ, ਬੇਹਾਲ ਹੋਈ ਝੁੱਗੀ ਵਿੱਚ ਚਰਣ ਪਾਓ ॥

ਸੋ ਹੈ ਭਾਵੇਂ ਬੁਢੇਪੇ ਦੀ ਗੱਲ, ਪਰ ਸੱਚ ਇਹ ਹੈ ਕਿ ਬੈਲ ਬਣੀਏ ਪੰਜਾਲੀ ਪਾਈਏ । ਹੂੰ ਵੀ ਦ ਦਾ ਹੂੰ, ਜਿਧਰ ਖਸਮ ਦੀ ਰਜਾ ਉਧਰ ਹਾਲੀਆਂ ਹਲ ਵਾਹਣਾ ॥

ਮਨ ਜੀ ! ਆਪ ਵੀ ਨਿੱਸਲ ਹੋ ਬਹਿ ਜਾਓ । ਇਹ ਘੋੜ ਦੌੜ ਛੱਡੋ, ਬਲਦ ਦੇ ਰੂਪ ਵਿਚ ਜੀਵਨ ਹੈ, ਬਾਕੀ ਤਾਂ ਨਿਰੀ ਮੌਤ ਜੇ । ਜਿਹੜੀ ਖੁਸ਼ੀ ਹੈ ਓਹ ਪੀੜਾ ਹੈ, ਜਿਹੜੀ ਕਾਮਯਾਬੀ ਹੈ ਓਹ ਸੱਚ ਥੀਂ ਵਿਛੋੜਾ ਹੈ । ਜਿਹੜੀ ਤਰੱਕੀ ਹੈ, ਓਹ ਹੀਰਾ ਰੂਹ ਦਾ ਮੁੜ ਪੱਥਰ ਹੋ ਜਾਣਾ ਹੈ ॥

ਸੱਚ ਪੁੱਛੋ, ਤਦ ਕਿਸ ਕਰਕੇ ਆਪ ਸਦਾ ਅਨੇਕ ਰੰਗ ਦੇ ਫੰਗ ਮੇਰੀ ਪਗੜੀ ਉੱਤੇ ਲਟਕਾਂਦੇ ਰਹੇ ਹੋ। ਅੰਦਰ ਵੜ ਕੇ ਅਜ ਤੱਕਿਆ ਜੇ। ਦਿਲ ਵਿੱਚ ਇਕ ਕਲੀ ਵੀ ਖਿੜੀ ਹੋਈ ਨਹੀਂ, ਕੀ ਇਹ ਜੀਵਨ ਹੈ ?