ਪੰਨਾ:ਖੁਲ੍ਹੇ ਲੇਖ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੨੦੧ )

ਮਾਰਿਆ ਜਾਂਦਾ ਹੈ। ਜਦ ਅਕਲ ਇਨ੍ਹਾਂਂ ਸਵਾਲਾਂ ਦਾਜਵਾਬ ਦੇ ਨਹੀਂ ਸੱਕਦੀ ਤਦ ਓਹ ਵੇਖ ਵੇਖ ਹੈਰਾਨ ਹੁੰਦੀ ਜਾਂਦੀ ਹੈ, ਤੇ ਡੂੰਘੇ ਉਤਰਦੀ ਜਾਂਦੀ ਹੈ ਤੇ ਵਾਹਵਾਹ ਕਰਦੀ ਹੈ, ਜੇ ਰੱਬ ਦੀ ਸੁਗੰਧਿਤ ਸੋ ਕਿਧਰੋਂ ਮਿਲ ਜਾਵੈ ਆਵੈਸ਼ ਹੁੰਦਾ ਹੈ,ਕੀਰਤ ਤੇ ਸਿਫਤ ਸਲਾਹ ਵਿੱਚ ਆਉਂਦੀ ਹੈ, ਕੋਈ ਸੋਹਣੀ ਚੀਜ ਇਸ ਲਾ-ਜਵਾਬ ਕਰਾਮਾਤ ਜਿਹੀ ਕੁਦਰਤ ਵਿੱਚ ਓਹਨੂੰ ਖਿੱਚਦੀ ਹੈ, ਤੇ ਓਹ ਖਿੱਚੀ ਸੁਰਤਿ ਪਿਆਰ ਦਰਦਾਂ ਵਿੱਚ ਸੋਹਣੀ ਹੁੰਦੀ ਜਾਂਦੀ ਹੈ ਤੇ ਕਹਿੰਦੀ ਹੈ-"ਸਭ ਕੁਛ ਚੰਗਾ" "ਜੋ ਹੈ ਸੋ ਵਾਹ ਵਾਹ" ਬੋਨਿੰਗ ਕਿਧਰੇ ਇਸ਼ਾਰਾ ਕਰਦਾ ਹੈ। "ਵਾਹ ਵਾਹ! ਰੱਬ ਅਸਮਾਨਾਂ ਵਿੱਚ ਵਾਹ ਵਾਹ! ਤੂੰਤਾਂ ਹਿਠਾਹਾਂ ਖੇਡਦਾ, ਸਭ ਵਲ ਤੇ ਚੰਗੇ ਹਨ"॥

ਇਹ ਕੀਰਤ ਕਰਨੀ, ਇੰਵ ਸਿਫਤ ਸਲਾਹ ਕਰਨੀ, ਜਿੰਦਗੀ ਦਾ ਉੱਚਾ ਵਿਸਮਾਦ ਰਾਗ ਹੈ।

ਕੇਂਟ ਫਿਲਾਸਫਰ ਲਿਖਦਾ ਹੈ ਕਿ "ਓਹ ਅਸਗਾਹ ਨੀਲਾ ਗਗਨ ਤਾਰਿਆਂ ਭਰਿਆ ਤੇ ਇਹ ਮੇਰੇ ਆਪਣੇ ਅੰਦਰ ਸੋਝ ਤੇ ਕੋਝ ਬੁਰੇ ਤੇ ਭਲੇ ਦੀ ਖਬਰ-ਉਹ ਰੱਬਤਾ ਕੁਦਰਤ ਦੀ ਤੇ ਇਹ ਮੇਰੇ ਅੰਦਰ ਉੱਚਾ ਰੂਹਾਨੀ ਰਾਜ-ਮੈਨੂੰ ਹੈਰਾਨ ਕਰਦੇ ਹਨ"॥

ਸ਼ਾਹ ਹੁਸੈਨ ਕਹਿੰਦਾ ਹੈ, "ਹੀਆ ਨਾ ਠਾਹੀਂ ਕਹੀਂਦਾ" ਤੇ ਇਕ ਹੋਰ ਇਹੋ ਜਿਹਾ "ਮਿੱਠਾ ਬੋਲੀਂ ਜੱਗ" ਤੇ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ:-