ਪੰਨਾ:ਖੁਲ੍ਹੇ ਲੇਖ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੦)

ਜਿਸ ਤਰਾਂ ਇਕ ਵੱਡਾ ਬਜੁਰਗ ਪਿੱਪਲ ਹੇਠ ਬੈਠਾ, ਨੂਰੀ ਚਿਹਰਾ, ਨੂਰੀ ਬੀਬੀ ਲੰਮੀ ਦਾਹੜੀ ਤੇ ਕੇਸ ਮੋਹਢਿਆਂ ਤੇ ਸੁੱਟੇ ਬੈਠਾ ਗੱਲਾਂ ਕਰਦਾ ਹੋਵੇ। ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਹੈ ਤੇ ਇਉਂ ਜਾਪਦਾ ਹੈ ਜਿਵੇਂ ਅਰਸ਼ਾਂ ਥੀਂ ਮਾਖਿਉਂ ਦਾ ਮੀਂਹ ਪੈ ਰਿਹਾ ਹੈ। ਉਹਦੇ ਰੂਹ ਦਾ ਰੰਗ ਵੱਖਰੇ ਵੱਖਰੇ ਫਿਕਰੇ ਬਣ ਰਿਹਾ ਹੈ, ਆਪਮੁਹਾਰੇ ਗੁੰਦੇ ਜਾ ਰਹੇ ਹਨ, ਤੇ ਇਕ ਘੜੀ ਪਲ ਦੀ ਵਾਰਤਾਲਾਭ ਹੀ ਅਫਲਾਤੂ ਦੇ ਪੁਸਤਕ ਦੇ ਟੁਕੜੇ ਸਹਿਜ ਸੁਭਾ ਹੋ ਗਈ ਹੈ। ਇਹ ਸਾਹਿਤ੍ਯ ਹੈ ਜਿਹੜਾ ਜੀਵਨ ਨੂੰ ਦੀਪਤ ਕਰਨ ਵਿੱਚ ਸਹਾਈ ਹੁੰਦਾ ਹੈ। ਨਸਰ ਤੇ ਨਜ਼ਮ ਵਿੱਚ ਫਰਕ ਬੜਾ ਘਟ ਰਹਿ ਜਾਂਦਾ ਹੈ ਜਦ ਕਿ ਅਨੁਭਵੀ ਪੁਰਸ਼ਾਂ ਦੇ ਵਚਨਾਂ ਦੀ ਮਿੱਠਤ ਦੀ ਗੋਂਦ ਹੋਵੇ। ਅੰਮ੍ਰਿਤ ਬਚਨ ਨਸਰ ਵਿੱਚ ਵੀ ਨਜ਼ਮ ਹਨ ਤੇ ਨਜ਼ਮ ਵਿੱਚ ਰਬੀ ਗੀਤ ਹਨ। ਉਹ ਬਚਨ ਸਦਾ ਰਬ ਰਸ ਦੇ ਵਜ਼ਨ ਵਿੱਚ ਹੁੰਦੇ ਹਨ, ਤੇ ਰਸ ਦਾ ਵਜ਼ਨ ਕਦੀ ਸਾਵਣ ਦੇ ਮੀਂਹ ਵਾਂਗ ਛਨ ਛਨ, ਕਦੀ ਸਰਦ ਰਿਤੂ ਦੀ ਨਿੱਕੀ ਨਿੱਕੀ ਵਰਖਾ ਵਾਂਗ, ਕਦੀ ਮਾਂ ਨਾਲ ਗੱਲਾਂ ਕਰਦੇ ਬੱਚੇ ਦੀ ਆਰਜ਼ੂ ਦੀ ਨਰਮ ਲਮਯਤ ਜਿਹੜੀ ਆਪ ਮੁਹਾਰੀ ਉੱਚੀ ਹੁੰਦੀ ਜਾਂਦੀ ਹੈ, ਕਦੀ ਕੰਵਾਰੀ ਕੰਨ੍ਯਾ ਦੇ ਸ਼ਰਮ ਵਿੱਚ ਰੰਗੇ, ਕਦੀ ਸਜਵਿਆਹੀ ਦੀ ਤੀਬਰ ਨਿਗਾਹ ਦੇ ਵਜ਼ਨਾਂ ਵਿਚ, ਜੀਵਨ ਦੀ ਨਾਜ਼ਕ ਆਬ ਦੀ ਸੋਖੀਆਂ ਨਰਮ ਰਾਗ ਹੋ ਨਿਬੜਦੀਆਂ ਹਨ। ਸੋ ਜਦ ਜਿੰਦਾ ਭਾਵਾਂ,