ਪੰਨਾ:ਖੁਲ੍ਹੇ ਲੇਖ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੪)


ਕੋਈ ਪੁੱਛ ਨਹੀਂ ਹੁੰਦੀ

ਅਮਰੀਕਾ ਵਿੱਚ ਇਹੋ ਜਿਹੀ ਤਜਾਰਤੀ ਹਲ ਚਲ ਹੈ ਕਿ ਟਿਕਾ ਦਾ ਉਥੇ ਵੀ ਕੋਈ ਸਾਹਿਤਯ ਪੈਦਾ ਨਹੀਂ ਹੋਇਆ। ਇਕ ਅਧ ਬੰਦਾ ਹੋਇਆ ਹੈ, ਐਮਰਸਨ ਨੇ ਕੁਛ ਅਨੁਭਵੀ ਪ੍ਰਸਤਾਵ ਲਿਖੇ, ਤੇ ਖੇਡ ਦੇਖੋ, ਉਹਦੇ ਖਿਆਲ ਲੈ ਲੈ ਟਰਾਈਨ ਜਿਹੇ ਬੰਦਿਆਂ ਨੇ ਕਲਮਾਂ ਸਵਾਰ ਸਵਾਰ,ਸੋਹਣੇ ਸੋਹਣੇ ਫਿਕਰੇ ਪਏ ਘੜੇ, ਤੇ ਘੜ ਘੜ ਪੋਥੀਆਂ ਬਣਾਈਆਂ ਤੇ ਲੱਖਾਂ ਦੀ ਤਹਦਾਦ ਵਿੱਚ ਵੇਚੀਆਂ ਹਾਂ ਜੀ ਵੇਚੀਆਂ, ਐਮਰਸਨ ਨੂੰ ਉਨ੍ਹਾਂ ਵੇਚਿਆ, ਉਸ ਵਿਚਾਰੇ ਨੂੰ ਇਕ ਵਿਆਖਯਾਨ ਲਈ ਦੋ ਡਾਲਰ ਤੇ ਉਹਦੇ ਘੋੋੜੇ ਵਾਸਤੇ ਦਾਣਾ ਮੂੰਹ ਚੜਕੇ ਮੰਗ ਕੇ ਮਿਲਦਾ ਸੀ। ਸੋ ਅਮਰੀਕਾ ਵਿੱਚ ਵੀ ਪੰਜਾਬੀ ਦੇ ਪਾਏ ਦਾ ਲਿਰਕ ਸਾਹਿਤਯ ਹਾਲੇ ਤਕ ਨਹੀਂ ਉਪਜ ਸਕਿਆ, ਬਣਾਇਆ ਬਹੁਤ ਕੁਛ ਪਰ ਉਪਜ ਨਹੀਂ ਸਕਿਆ॥

ਜਰਮਨ ਸਾਹਿਤਯ ਵਿੱਚ ਅਜੀਬ ਪੰਜਾਬੀ ਵਰਗਾ ਲਿਰਕ ਸਾਹਿਤਯ ਹੈ, ਉਹੋ ਜਿਹੇ ਕਲ ਵਲ ਬੰਦਿਆਂ ਨੂੰ ਹੋਏ ਤੇ ਉਨ੍ਹਾਂ ਆਪਣੇ ਹੱਡਬੀਤੀਆਂ ਗੱਲਾਂ ਲਿਖੀਆਂ ਫਰਾਂਸੀਸੀ ਵਿੱਚ ਵੀ ਪੰਜਾਬੀ ਵਰਗੀ ਲਿਰਕ ਸਾਹਿਤਯ ਹੈ॥

ਇਕ ਅਜੀਬ ਕੁਛ ਰੂਹ ਦੇ ਲਗਾਓ ਦੀ ਖੇਡ