ਪੰਨਾ:ਖੁਲ੍ਹੇ ਲੇਖ.pdf/285

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੯

ਅਕਾਸ ਦੇ ਅਰਥ ਸਪੇਸ, ਥਾਂ, ਦੇ ਹਨ, ਇਹ ਦਿਸਦੀ ਪਿਸਦੀ ਅਨੰਤ ਥਾਂ ਸ਼ਾਇਦ ਅੰਤ ਵਾਲੀ ਹੈ ਪਰ ਅੰਤਰਗਤ ਯਾ ਬਾਹਰਗਤ ਇਸ ਵਿੱਚ ਹੀ ਅੰਦਰ ਦੀ ਅਨੇਕਤਾ ਕਰਕੇ ਅਸਗਾਹ ਅਨੰਤਤਾ ਹੈ। ਕਦੀ ਕਦੀ ਕੋਈ ਰਚਨਾ ਇਓਂਂ ਸਹਿਜ ਸੁਭਾ ਰਚੀ ਜਾਂਦੀ ਹੈ ਕਿ ਇਸ ਦਿਸਦੇ ਅਕਾਸ਼ ਵਿੱਚੋਂ ਕਿਸੇ ਅਣਡਿਠੇ ਅਕਾਸ਼ ਵਿੱਚ ਪ੍ਰਕਾਸ਼ ਕਰਨ ਲੱਗ ਪੈਂਦੀ ਹੈ। ਰੂਹਾਂ ਦੇ ਦੇਸ ਪਹੁੰਚ ਜਾਈਦਾ ਹੈ, ਹੋ ਸੱਕਦਾ ਹੈ ਕਿ ਸਾਡੇ ਕਵੀ ਤੇ ਫਕੀਰ ਬਾਜ਼ ਵੇਲੇ ਇਨ੍ਹਾਂ ਡਾਈ ਮਿਨਸ਼ਨਾਂ ਥੀਂ ਉਠ ਵਾਧੂ ਡਾਈਮਿਨਸ਼ਨਾਂ ਦੀ ਜ਼ਿੰਦਗੀ ਨੂੰ ਛੋਹੰਦੇ ਹਨ, ਚੌਥੇ ਪਦ ਦਾ ਤਾਂ ਜ਼ਿਕਰ ਕਈ ਥਾਂ ਆਉਂਦਾ ਹੈ, ਸੋ ਰਸ ਅਰੁੜ ਕਵੀ ਜੀਵਨ ਬੜੇ ਮੁਹਜਜ਼ੇ ਕਰ ਦਿੰਦਾ ਹੈ।

(ਸਤਰ ੧੨ ਤੇ ੧੩)-ਮੇਰਾ ਮਤਲਬ ਇਹ ਹੈ ਕਿ ਜਦ ਹੱਥ ਲਾਇਆ ਰਾਗ ਦੀ ਬਰੀਕ ਥੀਂ ਬਰੀਕ ਤਰਜਾਂ ਸਾਡੇ ਦਿਲ ਵਿੱਚ ਵੱਜਣ ਲੱਗ ਜਾਂਦੀਆਂ ਹਨ, ਤਦ ਜੋ ਸੁਣਨ ਵਿੱਚ ਮੌਜ ਹੈ ਉਹ ਕਹਿਣ ਵਿੱਚ ਨਹੀਂ।

(ਸਫਾ ੩੨ ਝਮੇਲੇ ਸੱਚ)-ਕਵੀ ਦਾ ਸੱਚ ਸਦਾ ਦਰਸ਼ਨਾਂ ਦਾ ਅਨਭਵੀ ਸੱਚ ਹੈ, ਕੋਈ ਆਪਣੇ ਆਪੇ ਦੀ ਸਹੀ ਪ੍ਰਤੀਤ ਕੀਤੀ ਚੀਜ਼ ਹੈ, ਦੋ ਜਮਾ ਦੇ ਬਣੇ ਚਾਰ