ਪੰਨਾ:ਖੁਲ੍ਹੇ ਲੇਖ.pdf/287

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੧)


ਓਏਨੋ-ਇਕ ਰਮਣੀਕ ਬਾਗ਼ ਟੋਕੀਓ ਸ਼ਹਿਰ ਦੇ ਐਨ ਵਿੱਚਕਾਰ।


੩. ਕਵੀ ਦਾ ਦਿਲ-ਕਵੀ ਚਿੱਤ ਦੇ ਅੰਦਰਲੀ ਮਨ-ਬੁਤਸ਼ਾਲਾ ਦਾ ਇਹ ਵਿਯਾਖਯਾਨ ਹੈ, ਕਿਸ ਤਰਾਂ ਉਪਰਲੇ ਮਨ ਥੀਂ ਤਲੇ ਜਾਕੇ ਹੇਠਲਾ ਮਨ ਕਵੀਆਂ ਦਾ ਉਨ ਮਨ ਦੀਆਂ ਛੋਹਾਂ ਵਿੱਚ ਕੰਮ ਕਰਦਾ ਹੈ, ਸਭ ਪ੍ਰਕਾਸ਼ ਅੰਦਰੋਂ ਬਾਹਰ ਆਉਂਦਾ ਹੈ। ਜਦ ਹੇਠਲਾ ਮਨ ਕੰਮ ਕਰਦਾ ਹੈ ਤਦ ਉੱਪਰਲੇ ਮਨ ਨੂੰ ਖਬਰ ਨਹੀਂ ਹੁੰਦੀ ਆਵੈਸ਼ ਸਦਾ ਹੇਠਲੇ ਮਨ ਨੂੰ ਹੁੰਦਾ ਹੈ, ਉਤਲਾ ਮਨ ਇਕ ਵਿਵਹਾਰਕ ਜਿਹਾ ਕਮਕਰੁ ਮਸ਼ੀਨ ਹੈ। ਕਵੀ ਉਹ ਹੈ ਜਿਸਦਾ ਹੇਠਲਾ ਮਨ ਆਤਮਕ ਪ੍ਰਕਾਸ਼ ਤੇ ਆਤਮਕ ਰਸ ਦਾ ਚਸ਼ਮਾ ਹੋ ਗਿਆ ਹੈ, ਉਥੋਂ ਇਕ ਧਾਰਾ ਚਲਦੀ ਹੈ। ਜਿਹੜੀ ਕਵੀ ਦੇ ਚਿਤ ਉੱਪਰ ਬਾਹਰੋਂ ਪਈ ਮੈਲ ਨੂੰ ਰੋਹੜ ਕੇ ਲੈ ਜਾਂਦੀ ਹੈ, ਕਵੀ ਦਾ ਚਿੱਤ ਦੱਸਿਆ ਹੈ ਤੋਂ ਵਰਗੀ ਕੋਈ ਜਿੰਦਾ ਚੀਜ਼ ਹੈ।


8. ਮਜ੍ਹਬ (ਕਾਸਮਿਕ ਸਫਾ ੬੭)-ਅਸੀ ਆਮ ਕਰਕੇ ਕਾਸਮਿਕ ਮਨ ਵਿੱਚ ਨਹੀਂ ਰਹਿੰਦੇ ਪਰ ਫਕੀਰ ਜਿਨ੍ਹਾਂ ਰਜ਼ਾ ਸਮਝ ਲਈ ਹੈ ਉਨ੍ਹਾਂ ਦਾ ਮਨ