ਪੰਨਾ:ਖੁਲ੍ਹੇ ਲੇਖ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫ )

ਦਾ ਤਿਆਗ ਹੈ ਤੇ ਇਹ ਕੋਈ ਪ੍ਰਤਿਗ੍ਯਾ ਯਾ ਨੇਮ ਰੂਪ ਵਿੱਚ ਨਹੀਂ, ਇਹ ਉਸੀ ਤਰਾਂ ਪਿਆਰ ਦਾ ਸਹਿਜ ਲੱਛਣ ਹੈ, ਜਿਸ ਤਰਾਂ ਅੱਗ ਦੀ ਲਾਲੀ ਅੱਗ ਦਾ ਹੋਣ ਦਰਸਾਂਦੀ ਹੈ॥

ਪਿਆਰ ਦੀ ਪਾਤਸ਼ਾਹੀ ਰੂਹ ਦੀ ਪਾਤਸ਼ਾਹੀ ਹੈ, ਤੇ ਜਦ ਕਦੀ ਲੋੜ ਹੋਵੇ, ਇਸ ਵਿੱਚ ਉਹ ਬਲ ਆ ਜਾਂਦਾ ਹੈ ਜਿਹੜਾ ਦੁਨੀਆਂ ਦੀਆਂ ਬਾਦਸ਼ਾਹੀਆਂ ਦੇ ਕੂੜ ਦੇ ਦਲਾਂ ਨੂੰ, ਹਾਰ ਦਿੰਦਾ ਹੈ । ਪ੍ਰਹਿਲਾਦ ਨੇ ਆਪਣੇ ਚੱਕ੍ਰਵਰਤੀ ਰਾਜੇ ਤੇ ਆਪਣੇ ਪਿਤਾ ਦੇ ਦਿੱਤੇ ਤੱਸੀਹੇ ਇਕ ਕਣੀ ਪਿਆਰ ਨਾਲ ਸਹੇ ਤੇ ਸਾਰੀ ਸਲਤਨਤ ਇਕ ਹਰੀ ਹਰੀ ਦੀ ਧੁਨੀ ਨਾਲ ਜਿੱਤੀ । ਪਿਆਰ ਉਸ ਮਹਾਂ ਬਲ ਦਾ ਦਾਇਕ ਹੈ, ਜਿਸ ਨਾਲ ਕਮਜ਼ੋਰ ਨਵਾਂ ਜੰਮਿਆ ਵੱਛਾ ਉਠ ਖੜਾ ਹੁੰਦਾ ਹੈ । ਨਿੱਕਾ ਜਿਹਾ ਫੁੱਲ ਲੱਖਾਂ ਤੁਫਾਨ ਤੇ ਝੱਖੜ ਸਹਾਰਦਾ ਹੈ । ਨਿੱਕਾ ਜਿਹਾ ਬਾਲਕ ਆਪਣੀਆਂ ਨਿੱਕੀਆਂ, ਨਿੱਕੀਆਂ ਟੰਗਾਂ ਤੇ ਖੜਾ ਹੋ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਸਣੇ ਉਨ੍ਹਾਂ ਦੇ ਖੂਹਣੀਆਂ ਲਸ਼ਕਰਾਂ ਨੂੰ ਇਕ ਨੈਣ ਮੱਟਕੇ ਨਾਲ ਨੀਵਾਂ ਕਰ ਸੁੱਟਦਾ ਹੈ ॥

ਜਦ ਇਕ ਬੰਦਾ ਦੁਜੇ ਨੂੰ ਅਜ਼ਲ ਦੇ ਰਾਹਾਂ ਤੇ ਮਿਲਦਾ ਹੈ, ਉਹ ਉਹਦੇ ਵੱਲ ਵੇਖਦਾ ਹੈ ਤੇ ਉਹ ਉਹਦੇ ਵੱਲ । ਨੈਣਾਂ ਨੈਣਾਂ ਦਾ ਸੰਬਾਦ ਹੁੰਦਾ ਹੈ, ਉਹਦੇ ਹੱਡ ਕੰਬਦੇ ਹਨ, ਉਹਦੇ ਹੋਠ ਕੰਬਦੇ ਹਨ, ਹੋਠ ਮਿਲਦੇ ਹਨ, ਬਾਹਾਂ