ਪੰਨਾ:ਖੁਲ੍ਹੇ ਲੇਖ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



( ੨੧ )

ਨੂੰ ਹੀ ਕਵਿਤਾ ਅਥਵਾ ਉੱਚਾ ਸਾਹਿਤ੍ਯ ਮੰਨਿਆ ਹੈ। ਬਾਕੀ ਵਾਕ ਰਚਨਾ ਮੰਨੀ ਹੈ। ਸਾਹਿਤ੍ਯ ਦੇ ਰਸਿਕ ਵਾਕ ਰਚਨਾ ਦੇ ਰਸ ਘੜੀ ਪਲ ਲਈ ਲੈ ਲੈਂਦੇ ਹਨ। ਪਰ ਇਹ ਉਨ੍ਹਾਂ ਦਾ ਨਿਸ਼ਚਾ ਸਦਾ ਅਟੱਲ ਹੁੰਦਾ ਹੈ, ਕਿ ਵਾਕ ਰਚਨਾ ਇਕ ਲਫਜ਼ਾਂ ਦੀ ਮਾਯਾ ਹੈ॥

ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ। ਜਦ ਇਕ ਲਾਜਵੰਤੀ ਦੇ ਪੱਤਿਆਂ ਵਰਗਾ ਨਰਮ ਦਿਲ ਚੜ੍ਹਦੇ ਸੂਰਜ ਨੂੰ ਵੇਖ ਇਕ ਅਕਹਿ ਸੁਖ ਵਿਚ ਜਾਂਦਾ ਹੈ ਤੇ ਜਿਵੇਂ ਨੀਂਦਰ ਆਏ ਵੇਲੇ ਹੱਥ ਪੈਰ ਆਪ-ਮੁਹਾਰੇ ਡਿੱਗ ਪੈਂਦੇ ਹਨ, ਤਿਵੇਂ ਉਸ ਰਸਿਕ ਸੁਖ ਨਾਲ ਬਿਹਬਲ ਹੋ ਓਹਦੇ ਹੱਥ ਪੈਰ ਸਰੀਰ ਮਨ ਆਦਿ ਸਭ ਡਿੱਗ ਪੈਂਦੇ ਹਨ। ਉਹ ਅਕਹਿ ਸੁਖ, ਕਵਿਤਾ ਦੀ ਹਾਲਤ ਹੈ। ਅਸਲ ਵਿੱਚ ਪਾਰਖੀ ਲੋਕਾਂ ਲਈ ਤਾਂ ਬਸ ਉਹ ਦਰਸ਼ਨ ਹੀ ਬਸ ਹਨ, ਐਸੀ ਉੱਚੀ ਅਵਸਥਾ ਵਿੱਚ ਅਰੂੜ ਬੰਦੇ ਦੇ ਦਰਸ਼ਨ ਹੀ ਕਵਿਤਾ ਦੇ ਰਾਗ ਦੇ ਅਲਾਪਨ ਥੀਂ ਵਧ ਕਿਸੀ ਖੁਸ਼ੀ ਦਾ ਅਨੁਭਵ ਹੈ। ਕਵੀ ਭੀ ਆਪਣੀ ਹਾਲਤ ਥੀਂ ਉਥਾਨ ਹੋ ਕੇ ਕੁਛ ਕਹਿਣਾ ਚਾਹੁੰਦਾ ਹੈ, ਜਿਵੇਂ ਸੂਰਜ ਨੀਲੇ ਸਮੁੰਦ੍ਰ ਵਿੱਚ ਡੁਬ ਕੇ ਉੱਪਰ ਆਉਂਦਾ ਹੈ ਤੇ ਸਾਰੇ ਸਮੁੰਦ੍ਰ ਦੀ ਡੋਬ ਉਹਦੇ ਚੜ੍ਹਾਉ ਵਿੱਚ ਡਲ੍ਹਕਦੀ ਹੈ (ਇਹ ਰੰਗ ਸਮੁੰਦ੍ਰ ਵਿੱਚ ਜਹਾਜ ਤੇ ਚੜ੍ਹਿਆ ਸਵੇਰ ਵੇਲੇ ਸੂਰਜ-ਚੜ੍ਹਦੇ ਸਮੇਂ ਦਾ ਹੈ) ਤਿਵੇਂ