ਪੰਨਾ:ਖੁਲ੍ਹੇ ਲੇਖ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੀ ਵੇਖ ਰਹੇ ਹੋ।।


“ਕੀ ਇਨ੍ਹਾਂ ਬ੍ਰਿਛਾਂ ਦੇ ਰੂਹਾਨੀ ਪ੍ਰਭਾਵ ਦਾ ਇਹ ਤਾਂ ਕਾਰਨ ਨਹੀਂ ਕਿ ਇਸ ਦੇਵਤਾ ਧਰਤੀ ਦੇ ਮਨੁੱਖਾਂ ਦੇ ਸਦਾ ਦੇ ਲਗਾਤਾਰ ਲਾਡ ਪਿਆਰ ਨਾਲ ਇਨ੍ਹਾਂ ਬ੍ਰਿਛਾਂ ਵਿੱਚ ਰੂਹ ਆਣ ਪਏ ਹਨ, ਤੇ ਰੂਹ ਪੈ ਜਾਣ ਦੀ ਸ਼ੁਕਰਗੁਜ਼ਾਰੀ ਵਿੱਚ ਇਹ ਬ੍ਰਿਛ ਵੀ ਨਿੱਤ ਨਵੇਂ ਸੋਹਣੇ ਚਾ ਨਾਲ ਆਪਣੇ ਆਪ ਨੂੰ ਨਿੱਤ ਨਵੇਂ ਸੁਹਜ ਨਾਲ ਸੰਵਾਰ ਸੰਵਾਰ ਫਬਾ ਫਬਾ ਆਪਣੇ ਪਿਆਰ ਦੇ ਦਾਤਿਆਂ ਨੂੰ ਇਉਂ ਰੀਝਾ ਰਹੇ ਹਨ ਜਿਵੇਂ ਸੁੰਦਰੀਆਂ ਆਪਣੇ ਆਪ ਨੂੰ ਗਹਿਣੇ ਪਾ ਪਾ ਤੇ ਆਪਣੇ ਕੇਸਾਂ ਦੀ ਧੜੀਆਂ ਲਵਾ ਲਵਾ ਆਪਣੇ ਪਿਆਰ ਦਾ ਤੇ ਜਵਾਨ ਛਬੀਲੇ ਬਾਂਕੇ ਜਵਾਨਾਂ ਨੂੰ ਰਿਝਾਂਂਦੀਆਂ ਹਨ । ਇਸ ਵਿਚ ਸ਼ੱਕ ਨਹੀਂ, ਕਿ ਇਨ੍ਹਾਂ ਬ੍ਰਿਛਾਂ ਨੇ ਸੋਹਣੇ ਗੁਲਾਮਾਂ ਵਾਂਗ ਮਨੁੱਖਾਂ ਦੇ ਦਿਲ ਨੂੰ ਰਿਝਾ ਲਿਆ ਹੋਇਆ ਹੈ॥

{{gap}"ਇਸ ਮੁਲਕ ਵਿਚ ਪੱਛਮ ਥੀਂ ਕੋਈ ਵਹਿਸ਼ੀਲੋਕੀ ਜਰੂਰ ਆਏ ਜਾਪਦੇ ਹਨ, ਜਿਸ ਕਰਕੇ ਹਰ ਥਾਂ ਅੰਗੇਜ਼ੀ ਵਿੱਚ ਇਹੋ ਜਿਹੇ ਨੋਟਸ ਲੱਗੇ ਪਏ ਹਨ॥

"ਇਸ ਮੁਲਕ ਵਿੱਚ ਬ੍ਰਿਛਾਂ ਨੂੰ ਦੁਖ ਪਹੁੰਚਾਣਾ ਮਨਾ ਹੈ” ॥

ਸਦੀਆਂ ਦੀ ਕਵਿਤਾ-ਅਵਸਥਾ ਦਾ ਅਸਰ ਪੱਥਰਾਂ ਪਹਾੜਾਂ ਬ੍ਰਿਛਾਂ ਤੇ ਪੈਂਦਾ ਹੈ । ਜਿਸ ਤਰਾਂ ਸਾਡੇ ਦੇਸ਼ ਵਿੱਚ ਕਿਸੀ ਸੱਚੇ ਸਾਧ ਦੀ ਕੁਟੀਆ ਵਿੱਚ ਕਦੀ ਇਕ ਰੂਹ ਦਾ