ਪੰਨਾ:ਖੁਲ੍ਹੇ ਲੇਖ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੇੜਾ ਤੇ ਆਰਾਮ ਇਉਂ ਹੁੰਦਾ ਸੀ ਜੋ ਸ਼ਿਲਾ ਤੇ ਬ੍ਰਿਛਾਂ ਉਤੇ ਉਨ੍ਹਾਂ ਦੇ ਪਰਛਾਵਿਆਂ ਤੇ ਸਾਯਾਂ ਵਿੱਚ ਸਾਧ ਦੇ ਅੰਦਰ ਦੇ ਪ੍ਰਭਾਵ ਦਾ ਅਸਰ ਪਤੱਖ ਹੁੰਦਾ ਸੀ। ਇਸੀ ਤਰਾਂ ਬੁੱਧ ਮਤ ਦਾ ਸਦੀਆਂ ਦਾ ਅਸਰ ਜਾਪਾਨ ਦੇ ਸਾਰੇ ਜੰਗਲਾਂ ਤੇ ਪਰਬਤਾਂ ਤੇ ਬ੍ਰਿਛਾਂ ਪਰ ਇਸ ਤਰਾਂ ਪਿਆ ਹੋਇਆ ਹੈ, ਕਿ ਮਨੁੱਖ ਤੇ ਕੁਦਰਤ ਦੀ ਇਕ ਸਾਂਝੀ ਧੜਕਦੀ ਜਿੰਦ ਦੀ ਨਬਜ਼ ਦੀ ਆਵਾਜ਼ ਸੁਣਾਈ ਦਿੰਦੀ ਹੈ॥

ਮੁਲਕ ਸਾਰਾ, ਸਮੁੰਦ੍ਰ ਸਾਰਾ ਕਵਿਤਾ ਦਾ ਰੂਪ ਹੋ ਗਿਆ ਜਾਪਦਾ ਹੈ । ਹੁਣ ਪਤਾ ਨਹੀਂ ਕਿ ਪੱਛਮੀ ਵਹਿਸ਼ੀ ਪੁਣੇ ਨੇ ਉੱਥੇ ਵੀ ਜੀਦੀਆਂ ਗੁਲਬੁਕਾਵਲੀਆਂ ਨੂੰ ਪਥਰਾ ਦਿਤਾ ਹੋਵੇ, ਯਾ ਸੈਲ ਪੱਥਰ ਹੋਣਾ ਪੈਰਾਂ ਵੱਲੋਂ ਆਰੰਭ ਹੋ ਚੁਕਾ ਹੋਵੇ ॥

ਜਿੱਥੇ ਅਕਲ ਦੀ ਬੇਚੈਨੀ, ਬੇ ਸਿਦਕੀ ਹੈ, ਜਿੱਥੇ ਸੱਚ ਦੇ ਹੋਣ ਥੀ ਸ਼ੱ ਕ ਹੈ, ਉੱਥੇ ਕਵਿਤਾ ਦਾ ਕੰਵਲ ਖਿੜ ਨਹੀਂ ਸੱਕਦਾ | ਜਿਸ ਤਰਾਂ ਫੁੱਲਾਂ ਦਾ ਸੁਹਣੱਪ ਕਿਸੀ ਉੱਚੇ ਤੇ ਅਣੋਖੇ ਅਣਡਿੱਠੇ ਦੇਸ਼ਾਂ ਦੇ ਲੁਕਵੇਂ ਪ੍ਰਭਾਵ ਦਾ ਇਕ ਚਿੰਨ੍ਹ ਮਾਤ੍ਰ ਵਿਕਾਸ਼ ਹੈ, ਉਸੀ ਤਰਾਂ ਕਵਿਤਾ ਲਈ ਵੀ ਜੋ ਮਨੁੱਖ ਦੇ ਰੂਹ ਦੇ ਬਾਗਾਂ ਦਾ ਖੜਾ ਹੈ, ਕਿਸੇ ਉੱਚੇ ਖਿੱਚੇ ਪਿਆਰ ਦੀ ਲੋੜ ਹੈ।ਬਿਨਾ ਪਿਆਰ ਨਾ ਕਵਿਤਾ ਜੀ ਸੱਕਦੀ , ਨਾ ਫੁੱਲ ਤੇ ਨ ਸੋਹਣੇ ਕਵਿਤਾ ਇਕ ਸੋਹਣੀ ਇਸਤ੍ਰੀ