ਪੰਨਾ:ਖੁਲ੍ਹੇ ਲੇਖ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਇਤਿਹਾਸ ਵਿੱਚ ਸਾਰੀਆਂ ਫਾਸ਼ ਨਹੀਂ ਹੋਗੀਆਂ? ਕੀ ਇਹ ਨਿਰੀ ਮਿੱਟੀ ਦੀ ਟੋਕਰੀ ਤੇ ਨਿਰਾ ਪੁਰਾ ਹੈਵਾਨ ਬੀ ਵਧ ਹੋਰ ਕੁਛ ਬਿਨਾ ਵਾਹਿਗੁਰੂ ਦੀ ਬਖਸ਼ਸ਼ ਦੇ ਕਦੀ ਹੋ ਸਕਦਾ ਹੈ ? ਅਸੀ ਤਾਂ ਇਸ ਹੈਵਾਨ ਨੂੰ ਧਰਤ ਉੱਤੇ ਛੱਡ ਕੇ, ਜਰਾ ਉੱਤੇ ਹਵਾ ਵਿੱਚ ਚੜ ਕੇ ਦੇਵਤਾ ਮੰਡਲ ਦੇ ਅੰਦਰਲੇ ਦਿਲਾਂ ਦੀ ਖਬਰ ਲੋਚਦੇ ਹਾਂ । ਸਾਨੂੰ ਹੈਵਾਨ-ਫਿਤਰਤ ਦੇ ਅੰਦਰਲੇ ਭੇਤਾਂ ਨੂੰ ਜਾਣਨ ਦੀ ਬਾਹਲੀ ਲੋੜ ਨਹੀਂ। ਆਦਮੀ ਦਾ ਪੜ੍ਹਨ ਦਾ ਸਭ ਥ ਵੱਡਾ ਵਿਸ਼ਾ ਜੇਹੜਾ ਕਿਹਾ ਜਾਂਦਾ ਹੈ ਆਦਮੀ ਹੈ, ਉਹ ਆਦਮੀ ਹੈਵਾਨ ਨਹੀਂ ਉਹ “ਆਪੇ ਦਿਓ”” ਬੰਦਾ ਹੈ। ਜੇ ਇਸ ਭੇਤ ਨੂੰ ਹੈਵਾਨ-ਆਦਮੀ ਕਰਕੇ ਸਮਝਿਆ ਜਾਂਦਾ ਹੈ ਤਦ ਗਲਤ ਹੈ, ਉਹ ਰਸ-ਆਦਮੀ ਹੈ,ਉਹ ਰੱਬ-ਰੂਪ ਹੈ, ਸਭ ਥਾਂ ਵੱਡਾ ਵਿਸ਼ਾ ਸਾਡੇ ਪੜਨ ਯੋਗ ਰੱਬ ਹੈ। ਕਵਿਤਾ ਅਰਥਾਤ ਕਵੀ-ਚਿਤ ਦੀ ਨਿਸ਼ਚਲ ਅਵਸਥਾ ਰੱਬ-ਰੂਪ ਅੱਗੇ ਵਿਛਿਆ ਸ਼ੀਸ਼ਾ ਹੈ, ਓਸ ਉੱਪਰ ਇਸ ਹੈਵਾਨੀ ਦੁਨੀਆਂ ਵਿੱਚੋਂ, ਨਿਰੇ ਤੇ ਨਿਰੋਲ ਰੱਬ ਕਿਣਕੇ ਨਿਖਾਰ ਕੇ ਅੰਦਰ ਲਏ ਜਾਂਦੇ ਹਨ । ਓਥੇ ਸਫਟਕ ਮਣੀ ਵਾਲੀ ਪਾਰਦਰਸ਼ਤਾ ਹੈ । ਸਥੁਲ ਮਾਯਾਵੀ ਜਗਤ ਦੀ ਮੈਲ ਓਥੇ ਰਹਿ ਨਹੀਂ ਸੱਕਦੀ, ਸੁਹਣਾ ਕਵੀ-ਚਿਤ ਸ਼ੈਕਸਪੀਅਰ ਵਾਂਗੂ ਲੇਡੀ ਮੈਕਬਥਾਂ ਦੇ ਹੈਵਾਨੀਅਤ ਨਾਲ ਰਗੜ ਖਾਣ ਦੇ ਆਪਣੀ ਉਚਾਈ ਕਰਕੇ ਅਸਮਰੱਥ ਹੁੰਦਾ ਹੈ । ਕਵੀ-ਚਿਤ ਓਸ ਗੰਦ