ਪੰਨਾ:ਖੁਲ੍ਹੇ ਲੇਖ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)

ਪੰਨਾਂ ਵਿੱਚੋਂ ਦੀ ਲੰਘਦਾ ਆਪਣੇ ਕਰਮਾਂ ਨੂੰ ਵੀ ਪ੍ਰਮਾਣੂ ਪ੍ਰਮਾਣ ਕਰ ਸੱਟਦਾ ਹੈ, ਤੇ ਕੇਵਲ ਰੱਬੀ ਕਰਮ ਦੇ ਪ੍ਰਮਾਣ ਮਿਕਨਾਤੀਸ ਵਾਂਗ ਉਸ ਨਾਲ ਰਹਿੰਦੇ ਹਨ, ਬਾਕੀ ਸਭ ਆਪ-ਮੁਹਾਰੇ ਝੜ ਜਾਂਦੇ ਹਨ। ਕਵੀ ਦਾ ਕਰਮਾਂ ਦੀ ਸੇਜਲ ਥੀਂ ਅਣਭਿੱਜਾ ਹੁੰਦਾ ਹੈ, ਲੋਕੀ ਹੈਵਾਨ ਲੋਕੀ ਬੜੇ ਧੋਖੇ ਖਾਂਦੇ ਹਨ, ਮਨ ਦੇ ਪਦਾਰਥਿਕ ਵਿਚਾਰਾਂ ਦੇ ਮਾਰੂ ਰੂਹਾਨੀ ਕਰਿਸ਼ਮੇ ਥੀਂ ਨਾਵਾਕਫ ਹੁੰਦੇ ਹਨ, ਸ਼ਰਾਬੀਆਂ ਵਾਂਗ ਪਾਰਥਿਕ ਬੇਹੋਸ਼ੀ ਵਿੱਚ ਕੁਛ ਦਾ ਕੁਛ ਕਹਿੰਦੇ ਜਾਂਦੇ ਹਨ। ਕਵੀਚਿੱਤ ਤਲਵਾਰ ਚੌਕ ਜਦ ਮਾਰਦਾ ਹੈ ਤੇ ਮੈਦਾਨ ਜੰਗ ਵਿੱਚ ਇਕ ਜਰਨੈਲ ਤੇ fਸਪਾਹੀ ਵਾਂਗ ਕੱਪੜੇ ਪਾਏ ਕਾਤਲਾਂ ਜਰਾਰਾਂ ਵਾਲੇ ਕਹਿਰ ਕਰਮ ਵਿੱਚ ਦਿਸ ਆਉਂਦਾ ਹੈ, ਤਦ ਇਨਾਂ ਮੋਏ ਮਾਰੇ ਬੰਦਿਆਂ ਦੀ ਪਾਰਸਾਈ ਤੇ ਪਯਾਰ, ਪਾਕੀਜ਼ਗੀ ਆਦਿ ਕੰਬ ਉੱਠਦੇ ਹਨ । ਮੋਏ ਮਨਾਂ ਨੂੰ ਹੌਲ ਪੈ ਜਾਂਦਾ ਹੈ, ਕਿ ਹੈਂ ! ਰੱਬ ਤਾ ਕਦੀ ਕਤਲ ਕਰਨ ਵਿੱਚ ਵੀ ਹੋ ਸਕਦੀ ਹੈ ? ਇਹ ਬੇਹੋਸ਼ ਸ਼ਰਾਬੀਆਂ ਵਾਂਗ ਆਪਾ ਤਾਂ ਸਮਝ ਨਹੀਂ ਸਕਦੇ,ਤੇ ਚਮਗਾਦੜ ਵਾਂਗ ਪੁੱਠੇ ਲਟਕ ਰੱਬ ਤੇ ਉਹਦੀ ਰੱਬ ਨੂੰ ਪਹਿਲੇ ਹੀ ਇਕ ਮਿਤ ਵਾਲੀ ਚੀਜ ਯਾ ਗੁਣ ਮਿਥ ਚੁੱਕੇ ਹਨ, ਤੇ ਬੜਬੜਾ ਰਹੇ ਹਨ ਕਿ ਕੀ ਰੱਬਤਾ ਕਤਲ ਕਰਨ ਦੇ ਕੰਮ ਵਿੱਚ ਵੀ ਦਿਸ ਸਕਦੀ ਹੈ? ਤੇ ਇਉਂ ਸਤੀ ਸੰਤੀ ਬੜ ਬੜਾਂਦੀ ਨਾਸਤਕਤਾ ਵਿੱਚ ਸਦਾ ਰਹਿੰਦੇ ਹਨ ਤੇ ਓਸੇ ਖੇਮਾਨੇ ਵਿੱਚ ਰਬ ਤੇ ਰੱਬ ਨੂੰ ਵੀ ਰੱਖ ਵੇਖਦੇ ਹਨ | ਜੀ ਦੀ ਚੀਜ਼ ਨੂੰ