ਪੰਨਾ:ਖੁਲ੍ਹੇ ਲੇਖ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੬o )

ਮੁਰਦਾ ਜਿਹਾ ਬਣਾਕੇ ਆਪਣੇ ਮਨ ਵਿੱਚ ਲਟਕਾ ਆਪਣੀ ਰੱਬ ਤੇ ਖੁਸ਼ ਹੁੰਦੇ ਹਨ, ਗਟਕਦੇ ਹਨ ਕਿ ਅਸਾਂ ਰੱਬ ਪਾ . ਲਿਆ ਹੈ, ਹੋਰ ਰੱਬ ਹੁਣ ਕਿਧਰੇ ਨਹੀਂ ਰਿਹਾ। ਖੈਰ !ਇਨਾਂ ' ਮੋਇਆਂ ਕਾਇਰਾਂ ਅਜ ਕਲ ਦੇ ਪਾਰਸਾਵਾਂ ਤੇ ਪੈਗੰਬਰਾਂ ਨੂੰ ਅਸੀ ਉਨਾਂ ਦੇ ਵਜ਼ ਤੇ ਕੁਜ਼ੇ ਵਿੱਚ ਹੀ ਛੱਡ ਕੇ ਆਪਣੇ ਕਵੀ ਨੂੰ ਤਲਵਾਰ ਪਕੜੀ ਦੇਖਦੇ ਹਾਂ, ਕਵੀ-ਚਿੱਤ ਓਥੇ ਸਵਾਧਾਨ ਖੜਾ ਹੈ ਤੇ ਜੰਗ ਕਰਮ ਫੁੱਟ ਫੁੱਟ ਪ੍ਰਮਾਣੁਆਂ ਦੇ ਢੇਰ ਲੱਗਦੇ ਹਨ, ਪਰਬਤ ਪ੍ਰਮਾਣੂਆਂ ਦੇ ਜਗਮਗ ਕਰ ਰਹੇ ਹਨ ਤੇ ਕਵੀ-ਚਿੱਤ ਤਾਂ ਜੰਗ ਨਹੀਂ ਕਰ ਰਿਹਾ । ਕਰਮ ਖੇਤ ਵਿੱਚੋਂ ਰੱਬ ਚੁਣ ਰਿਹਾ ਹੈ, ਓਹਦੀ ਤਾਂ ਅੰਦਰ ਰੂਹ ਦੀ ਕੋਈ ਲੋੜ ਪੂਰੀ ਹੋ ਰਹੀ ਹੈ । ਇਹ ਸਭ ਜੰਗ ਕਰਮ ਯਾ ਹੋਰ } ਕਰਮ ਉਸੀ ਆਪਮੁਹਾਰਤਾ ਨਾਲ ਹੋ ਰਹੇ ਹਨ, ਜਿਸ ਨਾਲ ਇਸ ਪਾਰਥਿਕ ਚੁਗਿਰਦੇ ਵਿੱਚ ਪਰਬਤ ਬਣ ਤੇ ਅਣਬਣ ਰਹੇ ਹਨ । ਸਮੁੰਦਰ ਭਰੇ ਜਾ ਰਹੇ ਹਨ ਤੇ ਸੱਖਣੇ ਹੋ ਰਹੇ ਹਨ ਕੀ ਕੁਦਰਤ ਦੇ ਕਰਮ ਤੇ ਕ ਮਨੁੱਖ ਦੇ ਕਰਮ, ਪਾਰਥਿਕ ਦੁਨੀਆਂ ਦੇ ਕੋਲ ਪਾਰਬਿਕ ਹਨ, ਤੇ ਜਿਸ ਤਰਾਂ ਵੀ ਦੀ ਜੀਆਲੋਜੀਕਲ ਤਬਦੀਲੀਆਂ ਕਿਸੀ ਵਹੇ ਹੁਕਮ ਵਿੱਚ ਬੇਬਸ ਚੱਲ ਰਹੀਆਂ ਹਨ, ਇਸ ਤਰਾਂ ਇਹ ਪਾਰਥਿਕ ਕਰਮ ਖੇਤ ਦੀ ਚਾਲ ਵੀ ਕਿਸੀ ਹੁਕਮ ਵਿੱਚ ਬੇਬਸ ਚੱਲ ਰਹੀ ਹੈ । ਕਵੀ-ਚਿੱਤ ਸਦਾ ਅਕੇ ਹੈ, ਉਹ ਸਰਫ ਦਿਸ