ਪੰਨਾ:ਖੁਲ੍ਹੇ ਲੇਖ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੯ )

ਵਾਲੇ ਫੁੱਲਾਂ ਦੀ ਬੇਲ ਉਗ ਪਈ ਤੇ ਲੱਗੀ ਅਰਦਾਸ

ਕਰਨ “ਹਾਏ ਰੱਬਾ ! ਮੈਂ ਨਾ ਉੱਗਾਂ, ਮੈਂ ਨਾ ਉੱਗਾਂ । ਓਹ ' ਭਾਵੇਂ ਆਖਦੀ ਰਹੀ, ਮੈਂ ਨਾ ਉੱਗਾਂ, ਪਰ ਦਿਨ ਬਦਿਨਉਹ ਵਧਦੀ ਰਹੀ । ਮਜ਼ਬ ਤਾਂ ਕੁਛ ਐਸੀ ਚਾਲ ਹੈ, ਜੇ ਅਸੀ ਚਾਹੀਏ ਵੀ ਕਿ ਨਾ ਚਲੀਏ ਉਹ ਚਾਲ ਰੁਕ ਨਹੀਂ ਸੱਕਦੀ, ਸਾਡੀ ਤਰੱਕੀ ਬੰਦ ਨਹੀਂ ਹੋ ਸੱਕਦੀ ॥ ਸਦਕੇ ਨਾਲ ਆਪ-ਮੁਹਾਰਾ ਆ ਜਾਂਦਾ ਹੈ, ਜਦ ਇਕ ਅਭੋਲ ਕੰਨਯਾ ਨੂੰ ਅਸੀ ਮਿਲਦੇ ਹਾਂ ਤੇ ਇਕ ਨੈਨ ਮਟਕੇ ਨਾਲ ਸਾਡੇ ਅਜ਼ਲ ਦੇ ਪਿਆਰ ਪੈ ਜਾਂਦੇ ਹਨ। ਇਕ ਨਿਗਾਹ ਵਿੱਚ ਸਾਨੂੰ ਓਸ ਪਿਆਰ ਵਿੱਚ , ਸਿਦਕ ਆਪ-ਮੁਹਾਰਾ ਆ ਜਾਂਦਾ ਹੈ। ਇਸੇ ਤਰਾਂ ਜਦ ਖੁਹ ਤੇ ਭਰਦੀਆਂ ਪੈਲਸਟੀਨ ਦੀਆਂ ਯੁਵਤੀਆਂ ਈਸਾ ਨੂੰ ਵੇਖਦੀਆਂ ਹਨ ਤੇ ਓਹਦੇ ਵਚਨ ਸੁਣਦੀਆਂ ਹਨ, ਉਨ੍ਹਾਂ ਨੂੰ ਆਪਮੁਹਾਰਾ ਸਿਦਕ, ਯਕੀਨ, ਈਮਾਨ ਓਸ ਮਹਾਂਪੁਰਖ ਪਰ ਆ ਜਾਂਦਾ ਹੈ। ਕੋਈ ਅਕਲ ਦੇ ਸਮਝੌਤੇ ਨਾਲ ਨਹੀਂ, ' ਰੂਹ ਰੂਹ ਨੂੰ ਸਰੀਰਾਂ ਵਿੱਚੋਂ ਛਾਲਾਂ ਮਾਰ ਮਿਲਦੇ ਹਨ ।ਇਹੋ ਜਿਹੇ ਮੇਲੇ, ਸਿਦਕ ਹਨ। ਬਿਨਾ ਇਹੋ ਜਿਹੇ ਗੁਰਮੁਖਾਂਦੇ ਮੇਲਿਆਂ ਅਕਲ ਮਰਦੀ ਨਹੀਂ, ਫੁਰਨੇ ਮਿਟਦੇ ਨਹੀਂ, • ਸ਼ੱਕ ਦੂਰ ਨਹੀਂ ਹੁੰਦੇ, ਭਰਮ ਨਹੀਂ ਜਾਂਦੇ। ਰਾਤ ਬਿਨਾ| ਸੂਰਜ ਦੇ ਉਦਯ ਹੋਣ ਦੇ ਕਥਨੀਆਂ ਤੇ ਸੋਚਾਂ ਨਾਲ ਤਾਂ