ਪੰਨਾ:ਖੁਲ੍ਹੇ ਲੇਖ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੨ )

ਧਿਆਨ, ਦੇ ਕੋਈ ਪਾਣੀ ਜੀ ਹੀ ਨਹੀਂ ਸਕਦਾ, ਪਰ ਹਰ ਇਕ ਦੇ ਹਿੱਸੇ ਓਨਾ ਹੀ ਆਇਆ ਹੋਇਆ ਹੈ ਜਿੰਨੀ ਜੀਵਨ ਦੀ ਅੱਗ ਉਸ ਵਿੱਚ ਪ੍ਰਦੀਪਤ ਹੈ । ਇਕ ਸ਼ੇਰਨੀ ਜਿਹੜੀ ਇੰਨੀ ਭਿਆਨਕ ਹੈ, ਕਿ ਹਿਰਨਾਂ ਨੂੰ ਮਾਰ ਕੇ ਉਨਾਂ ਦੀ ਰੱਤ ਪੈਂਦੀ ਹੈ, ਮੁੜ ਮੁੜ ਪਿੱਛੇ ਮੁੜ ਆਪਣੇ ਬੱਚਿਆਂ ਵਲ ਵੇਖਦੀ ਹੈ, ਉਨਾਂ ਨੂੰ ਦੁੱਧ ਪਿਲਾਂਦੀ ਹੈ, ਉਨ੍ਹਾਂ ਨੂੰ ਕਿਉਂ ਨਹੀਂ ਮਾਰਦੀ? ਓਨੀ ਦਯਾ ਉਸ ਵਿੱਚ ਸਹਿਜ ਸੁਭਾ ਕਿਉਂ ਹੈ ? ਤੇ ਦੂਜੇ ਪਾਸੇ ਹੈਵਾਨਾਂ ਦੇ ਦੇਸ਼ ਵਿੱਚ ਇਕ ਦਯਾ ਦਾ ਇਤਬਾਰ ਆਉਂਦਾ ਹੈ, ਉਹ ਉਸ ਸ਼ਿਕਾਰੀ ਰਾਜਾ ਸ਼ਿਕਾਰੀ ਦੇ ਚਿੱਲੇ ਚਾੜੇ ਬਾਣ ਤੇ ਹਿਰਨ ਦੇ ਵਿੱਚ ਆਪਣਾ ਦਿਵਸ ਪ੍ਰਕਾਸ਼ਮਾਨ ਸਰੀਰ ਰੱਖਦਾ ਹੈ, “ਮੈਨੂੰ ਮਾਰ ਪਰ ਏਹਨੂੰ ! ਨਾ ਮਾਰ’’, ਕਹਿੰਦਾ ਨਹੀਂ, ਪਰ ਰਾਜੇ ਦਾ ਬਾਣ ਡਿੱਗ ਪੈਂਦਾ ਹੈ, ਰਾਜੇ ਦਾ ਰੁਹ ਚਰਨ ਸ਼ਰਨ ਆਉਂਦਾ ਹੈ । ਸ਼ੇਰਨੀ ਦੇ

ਦਯਾ ਆਪਣੇ ਬੱਚਿਆਂ ਲਈ ਤੇ ਬੁੱਧ ਦੇਵ ਦੀ ਦਯਾ ਹਿਰਨੀ · ਦੇ ਬੱਚਿਆਂ ਲਈ, ਦੋਵੇਂ ਕਾਦਰ ਦੀ ਕੁਦਰਤ ਹਨ । ਸ਼ੇਰਨੀ ਦੀ ਜਿੰਦ ਹਿਰਨ ਨੂੰ ਮਾਰ ਕੇ ਖਾਣ ਦੀ ਮਜਬੂਰੀ ਵਿੱਚ ਕੈਦ ਹੈ ਪਰ ਉਸ ਜੇਹਲਖਾਨੇ ਦੀ ਇਕ ਖਿੜਕੀ ਹੈ ਆਪਣੇ ਬੱਚਿਆਂ ਦਾ ਪਿਆਰ, ਉਨ੍ਹਾਂ ਦਾ ਧਿਆਨ, ਸਿਮਰਨ, ਤੇ ਉਸ ਨੂੰ ਭਾਵੇਂ ਕਿੱਥੇ ਚਲੀ ਜਾਵੇ ਆਪਣੇ ਬੱਚੇ ਯਾਦ ਹਨ॥ “ਊਡੇ ਊਡਿ ਆਵੈ ਸੈ ਕੋਸਾ