ਪੰਨਾ:ਖੂਨੀ ਗੰਗਾ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਦਾ ਹਾਲ ਇਹ ਹੋਵੇਗਾ ।
ਇਹਦੇ ਹੇਠਾਂ ਸ਼ਹਿਰ ਦੇ ਛੇ ਮੁਖੀ ਬਦੇਸ਼ੀ ਵਪਾਰੀ, ਰਈਸ,
ਮਿਲ ਮਾਲਕ, ਕੰਪਨੀਆਂ ਦੇ ਮੈਨੇਜਰ ਤੇ ਬੈਂਕਾਂ ਦੇ ਮੈਨੇਜਿੰਗ ਡਾਇਰੈ-
ਕਟਰਾਂ ਦੇ ਨਾਂ ਲਿਖੇ ਹੋਏ ਸਨ । ਇਨ੍ਹਾਂ ਚੋਂ ਇਕ ਇਕ ਨਾਂ ਅਸਰ
ਰੱਖਦਾ ਸੀ, ਇਕ ਇਕ ਆਦਮੀ ਲਖਾਂ ਦਾ ਕੰਮ ਕਰ ਰਿਹਾ ਸੀ !


ਕਮਰੇ ਵਿਚ ਏਦਾਂ ਚੁਪ ਚਾਂ ਹੋ ਗਈ ਕਿ ਸੂਈ ਡਿਗਣ ਦੀ
ਆਵਾਜ਼ ਵੀ ਸੁਣੀ ਜਾਂਦੀ !
ਅਖੀਰ ਕੁਝ ਚਿਰ ਪਿਛੋਂ ਰਾਜ ਕੁਮਾਰ ਰਿਪਦੁਮਨ ਸਿੰਹ ਨੇ
ਕਿਹਾ, "ਪਰ ਇਹ ਹੋ ਨਹੀਂ ਸਕਦਾ । ਇਸ ਗਲ ਨੂੰ ਮੰਨਣ ਲਈ ਮੈਂ
ਬਿਲਕੁਲ ਤਿਆਰ ਨਹੀਂ ਕਿ ਇਹ ਸਾਡੇ ਸ਼ਹਿਰ ਦੇ ਖਿੜੇ ਹੋਏ ਫੁਲ
ਏਦਾਂ ਪੈਰਾਂ ਹੇਠ ਰੋਂਦੇ ਜਾਣਗੇ। ਇਹ ਸੰਭਵ ਨਹੀਂ ਹੋ ਸਕਦਾ । ਇਨ੍ਹਾਂ
ਸਾਰਿਆਂ ਨੂੰ ਹੁਣੇ ਹੁਸ਼ਿਆਰ ਕਰਨਾ ਚਾਹੀਦਾ ਹੈ।”
ਉਦਾਸ ਆਵਾਜ਼ ਵਿਚ, ਜਿਸ ਤੋਂ ਪੁਰੀ ਨਿਰਾਸਤਾ ਪ੍ਰਗਟ ਹੋ
ਰਹੀ ਸੀ, ਜੰਗਬੀਰ ਬੋਲੇ, “ਮੈਂ ਪੁਲਸ ਕਮਿਸ਼ਨਰ ਨੂੰ ਇਨ੍ਹਾਂ ਸਭਨਾਂ
ਪਾਸ ਆਪ ਜਾਣ ਅਤੇ ਪੜਤਾਲ ਕਰਕੇ ਰੀਪੋਰਟ ਕਰਨ ਨੂੰ ਭੇਜਕੇ ਫੇਰ
ਏਥੇ ਆਇਆ ਹਾਂ । ਹੁਣੇ ਹੀ ਉਨ੍ਹਾਂ ਦੀ ਭੇਜੀ ਹੋਈ ਕੋਈ ਖਬਰ
ਆਉਂਦੀ ਹੋਵੇਗੀ।"
ਅਚਾਨਕ ਟੈਲੀਫੋਨ ਦੀ ਘੰਟੀ ਵਜੀ । ਸਾਰੇ ਏਨੇ ਘਬਰਾ ਗਏ
ਸਨ ਕਿ ਘੰਟੀ ਦੀ ਆਵਾਜ਼ ਨਾਲ ਸਾਰੇ ਤੁਭਕ ਪਏ। ਜੰਗਬੀਰ ਟੈਲੀ-
ਫੋਨ ਦੇ ਪਾਸ ਗਏ ਅਤੇ ਚੋਂਗਾ ਕੰਨ ਨਾਲ ਲਾਕੇ ਸੁਨਣ ਲਗੇ ।
ਕੁਝ ਦੇਰ ਪਿਛੋਂ ਉਨ੍ਹਾਂ ਨੇ ਚੋਂਗਾ ਰਖ ਦਿਤਾ ਅਤੇ ਭਰੇ ਹੋਏ
ਗਲੇ ਚੋਂ ਬੋਲੇ:-
"ਮਿਸਟਰ ਡੀ, ਸਿਲਵਾ ਦਾ ਕਮਰਾ ਅੰਦਰੋਂ ਬੰਦ ਸੀ। ਉਹ
ਅੱਧਾ ਘੰਟਾ ਹੋਇਆ ਡਾਇਰੈਕਟਰਾਂ ਦੀ ਮੀਟਿੰਗ ਤੋਂ ਮੁੜਕੇ ਆ ਸੁਤੇ
ਸਨ ! ਬੜੀਆਂ ਆਵਾਜ਼ਾਂ ਮਾਰਨ ਤੇ ਜਦ ਕੋਈ ਉਤਰ ਨਾ ਮਿਲਿਆ
ਤਾਂ ਬੂਹਾ ਤੋੜਿਆ ਗਿਆ। ਉਹ ਆਪਣੇ ਬਿਸਤਰੇ ਤੇ ਮੂਧੇ ਮੂੰਹ ਪਏ
ਖੂਨ ਦੀ ਗੰਗਾ-੪

੧੫