ਪੰਨਾ:ਖੂਨੀ ਗੰਗਾ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਛਲ ਪਿਆ ਕਿ ਚਾਲ ਢਾਲ ਤੋਂ ਉਹ ਨਗੇਂਦਰ ਸਿੰਹ ਹੀ ਜਾਪਦਾ ਹੈ।
ਉਹਦਾ ਸਿਧਾ ਗੋਨਾ ਪਹਾੜੀ ਦੇ ਉਪਰ ਵਲ ਤੁਰ ਪੈਣਾ ਵੀ ਉਸ ਸ਼ਕ
ਨੂੰ ਪੱਕਾ ਕਰਦਾ ਸੀ । ਉਹ ਹੌਲੀ ਜਹੀ ਬੋਲ ਪਏ, “ਭਲਾ ਨਗੇਂਦਰ !
ਇਸ ਵਾਰ ਵੀ ਜੇ ਮੇਰੇ ਫੰਦੇ ਵਿਚੋਂ ਨਿਕਲੇਂਗਾ ਤਾਂ ਸਮਝਾਂਗਾ !"
ਗੋਪਾਲ ਸ਼ੰਕਰ ਦੇ ਵੇਖਦੇ ਵੇਖਦੇ ਨਗੇਂਦਰ ਸਿੰਹ ਗੋਨਾ ਪਹਾੜੀ
ਦੇ ਉਪਰ ਚੜ ਗਏ ਅਤੇ ਫੇਰ ਉਹਦੀਆਂ ਅਖਾਂ ਤੋਂ ਉਹਲੇ ਹੋ ਗਏ ।
ਹੁਣ ਥੋੜੇ ਹੀ ਚਿਰ ਵਿਚ ਉਨ੍ਹਾਂ ਦਾ ਸ਼ਾਗਿਰਦ ਮਨੋਹਰ ਇਸ਼ਾਰਾ ਕਰੇਗਾ,
ਆਪਣੇ ਮਨ ਵਿਚ ਖੁਸ਼ੀ ਖੁਸ਼ੀ ਇਹ ਸੋਚ ਉਨ੍ਹਾਂ ਨੇ ਉਸ ਦੂਜੇ ਸਵਾਰ
ਵਲ ਤਕਿਆ ਜੀਹਦੇ ਹਥ ਵਿਚ ਆਪਣੇ ਘੋੜੇ ਦੀ ਲਗਾਮ ਫੜਾਕੇ
ਨਗੇਂਦਰ ਸਿੰਹ ਪਹਾੜੀ ਤੇ ਗਏ ਸਨ, ਪਰ ਉਹ ਬਵਾਰ ਕਿਤੇ ਦਿਸਿਆ
ਨਾਂ, ਪਤਾ ਨਹੀਂ ਏਨੇ ਵਿਚ ਹੀ ਕਿਥੇ ਗੁੰਮ ਹੋ ਗਿਆ ਸੀ।
ਗੋਪਾਲ ਸ਼ੰਕਰ ਉਹਨੂੰ ਲਭਣ ਲਈ ਸ਼ਾਇਦ ਏਧਰ ਓਧਰ
ਧਿਆਨ ਕਰਦੇ ਪਰ ਇਸੇ ਵੇਲੇ ਪਹਾੜੀ ਦੇ ਉਤੋਂ ਆਉਣ ਵਾਲੀ ਤੇਜ਼
ਸੀਟੀ ਨੇ ਉਨ੍ਹਾਂ ਦਾ ਧਿਆਨ ਆਪਣੇ ਵਲ ਖਿਚ ਲਿਆ । ਆਵਾਜ਼ ਦੇ
ਨਾਲ ਹੀ ਉਨ੍ਹਾਂ ਨੇ ਇਕ ਪਸਤੌਲ ਕਢਕੇ ਹਥ ਵਿਚ ਫੜ ਲਈ ਅਤੇ
ਜ਼ੋਰ ਨਾਲ ਇਕ ਵਾਰ ਸੀਟੀ ਵਜਾਉਣ ਪਿਛੋਂ ਝਾੜੀ ਚੋਂ ਬਾਹਰ ਨਿਕ-
ਲਕੇ ਗੋਨਾ ਪਹਾੜੀ ਵਲ ਵਧੇ । ਉਸੇ ਵੇਲੇ ਚਾਰੇ ਪਾਸਿਆਂ ਤੋਂ ਆਉਣ
ਵਾਲੀਆਂ ਸੀਟੀਆਂ ਨੇ ਉਨ੍ਹਾਂ ਨੂੰ ਦਸ ਦਿਤਾ ਕਿ ਉਨ੍ਹਾਂ ਦੇ ਬਾਕੀ ਸਾਥੀ
ਕੀ ਉਨ੍ਹਾਂ ਵਾਂਗ ਪਹਾੜੀ ਤੇ ਚੜ੍ਹ ਰਹੇ ਹਨ ।
ਇਕ ਸਾਹ ਵਿਚ ਗੋਪਾਲ ਸ਼ੰਕਰ ਪਹਾੜੀ ਉਪਰ ਚੜ੍ਹ ਗਏ ।
ਜਾਂਦਿਆਂ ਹੀ ਉਨ੍ਹਾਂ ਨੇ ਵੇਖ ਲਿਆ ਕਿ ਇਸਤ੍ਰੀ ਬਣਿਆ ਹੋਇਆ
ਮਨੋਹਰ ਧਰਤੀ ਤੇ ਡਿਗਾ ਪਿਆ ਹੈ ਅਤੇ ਉਹਦੀ ਛਾਤੀ ਤੇ ਪੈਰ ਰਖੀ
ਨਗੇਂਦਰ ਸਿੰਹ ਜੀਹ ਦੀ ਪਿਠ ਉਨਾਂ ਵਲ ਸੀ ਖੜਾ ਡਾਂਟਕੇ ਕੁਝ ਪੁਛ
ਰਿਹਾ ਹੈ। ਦਬੇ ਪੈਰੀਂ ਅਗਾਂਹ ਜਾ ਕੇ ਉਨ੍ਹਾਂ ਨੇ ਆਪਣੀ ਪਸਤੌਲ
ਨਗੇਂਦਰ ਸਿੰਹ ਦੀ ਪਿਠ ਨਾਲ ਲਾ ਦਿਤੀ ਅਤੇ ਕੜਕਕੇ ਕਿਹਾ, "ਬਸ
ਨਗੇਂਦਰ ! ਹੁਸ਼ਿਆਰ ਹੋ ਜਾ ! ਮੈਂ ਆ ਪੁਜਾ ਹਾਂ ! ਬਸ ਬਸ,
ਖਬਰਦਾਰ ! ਪਸਤੌਲ ਕਢਣ ਦਾ ਯਤਨ ਨਾ ਕਰਨਾ।"
ਖੂਨ ਦੀ ਗੰਗਾ-੪

੩੯