ਪੰਨਾ:ਖੂਨੀ ਗੰਗਾ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਉਹਦੀ ਮੋਹਨੀ ਸੂਰਤ ਨੇ ਹੁਕਮ ਸਿੰਹ ਨੂੰ ਆਪਣੀ ਇਕ ਹੀ ਤਕਣੀ
ਵਿਚ ਗੁਲਾਮ ਬਣਾ ਦਿੱਤਾ। ਉਹ ਝਟ ਹੀ ਕੁਰਸੀ ਤੋਂ ਉਠ ਖੜੋਤੇ ਅਤੇ
ਕਹਿਣ ਲਗੇ, "ਆਓ, ਇਸ ਕੁਰਸੀ ਤੇ ਬੈਠੋ, ਜੇ ਮੈਨੂੰ ਧੋਖਾ ਨਹੀਂ
ਲਗਦਾ ਤਾਂ ਤੁਸੀਂ ਸ਼ਾਇਦ ਰਾਣਾ ਸੁਰੇਂਦਰ ਬਿਕ੍ਰਮ ਸਿੰਹ ਦੀ ਲੜਕੀ
ਰਾਣੀ ਕਾਮਨੀ ਦੇਵੀ ਹੋ।”
ਕਾਮਨੀ ਨੇ ਹੁਕਮ ਸਿੰਹ ਨੂੰ ਹਥ ਜੋੜੇ ਅਤੇ ਫੇਰ ਉਨ੍ਹਾਂ ਦੀ ਦਸੀ
ਹੋਈ ਕੁਰਸੀ ਤੇ ਬੈਠਦੇ ਹੋਏ ਕਿਹਾ, “ਜੀ ਹਾਂ, ਮੈਂ ਉਹੋ ਕਾਮਨੀ ਹਾਂ ਅਤੇ
ਇਕ ਬੜੀ ਭਾਰੀ ਬਿਪਤਾ ਵਿਚੋਂ ਨਿਕਲਕੇ ਤੁਹਾਡੇ ਪਾਲ ਆਈ ਹਾਂ।”
ਹੁਕਮ-(ਤ੍ਰਭਕਕੇ) ਬਿਪਤਾ ! ਕਹੀ ਬਿਪਤਾ ?
ਕਾਮਨੀ-(ਪ੍ਰੇਸ਼ਾਨੀ ਦੀ ਦਸ਼ਾ ਵਿਚ) ਅਜੇ ਮੇਰੀ ਹੋਸ਼ ਠੀਕ
ਨਹੀਂ। ਮੈਨੂੰ ਬੜੀ ਤੇਜ਼ੀ ਦੇ ਨਾਲ ਬੜਾ ਲੰਮਾ ਸਫਰ ਕਰਨਾ ਪਿਆ
ਹੈ ਜਿਸਨੇ ਮੈਨੂੰ ਬਿਲਕੁਲ ਨਿਢਾਲ ਕਰ ਦਿਤਾ ਹੈ । ਕੁਝ ਚਿਰ ਅਰਾਮ
ਕਰਨ ਪਿਛੋਂ ਮੈਂ ਗਲ ਬਾਤ ਕਰਨ ਦੇ ਯੋਗ ਹੋਵਾਂਗੀ। ਏਨੇ ਵਿਚ ਜੇ
ਤੁਸੀਂ ਚਾਹੋ ਤਾਂ ਇਸ ਆਦਮੀ ਤੋਂ (ਨੌਕਰ ਬਣੇ ਹੋਏ ਨਗੇਂਦਰ ਸਿੰਹ
ਵਲ ਇਸ਼ਾਰਾ ਕਰਕੇ) ਮੇਰਾ ਹਾਲ ਸੁਣ ਸਕਦੇ ਹੋ।
ਹੁਕਮ-(ਹਮਦਰਦੀ ਦੇ ਨਾਲ) ਫੇਰ ਤੁਸੀਂ ਇਸ ਅਰਾਮ ਕੁਰਸੀ
ਤੇ ਆਕੇ ਬੈਠੋ ਅਤੇ ਮੈਂ ਤੁਹਾਡੀ ਲਈ ਕੁਝ ਜਲ ਪਾਣੀ ਮੰਗਵਾਵਾਂ।
ਕਾਮਨੀ ਦੇ ਨਾਂਹ ਦੀ ਪ੍ਰਵਾਹ ਨਾ ਕਰਦੇ ਹੋਏ ਹੁਕਮ ਸਿੰਹ ਨੇ
ਘੰਟੀ ਵਜਾਕੇ ਨੌਕਰ ਨੂੰ ਸਦਿਆ ਅਤੇ ਕੁਝ ਜਲ ਪਾਣੀ ਲਿਆਉਣ
ਲਈ ਕਿਹਾ । ਕਾਮਨੀ ਨੂੰ ਬੜੇ ਜ਼ੋਰ ਨਾਲ ਇਕ ਚਮੜੇ ਦੀ ਗਦੀ ਨਾਲ
ਮੁੜੀ ਹੋਈ ਅਰਾਮ ਕੁਰਸੀ ਤੇ ਬਹਾਇਆ । ਉਹ ਸ਼ਾਇਦ ਉਹਦੀ ਸੇਵਾ
ਆਦਿ ਵਿਚ ਹੋਰ ਵੀ ਸਮਾਂ ਬਿਤਾ ਦਿੰਦੇ ਕਿਉਂਕਿ ਅਸਲ ਵਿਚ ਕੋਮਲ
ਅੰਗੀ ਕਾਮਨੀ ਆਪਣੇ ਇਸ ਲੰਬੇ ਤੇ ਤੇਜ਼ ਸਫਰ ਕਰਕੇ ਬੜਾ ਥਕ
ਗਈ ਸੀ ਪਰ ਇਸ ਵੇਲੇ ਕਾਮਨੀ ਨੇ ਕਿਹਾ, “ਮੈਂ ਹੁਣ ਬੜੇ ਅਰਾਮ
ਵਿਚ ਹਾਂ, ਤੁਸੀਂ ਮੇਰਾ ਧਿਆਨ ਛਡਕੇ ਦੂਜਾ ਹਾਲ ਸੁਣੋ ਜੋ ਮੇਰਾ
ਆਦਮੀ ਤੁਹਾਨੂੰ ਸੁਣਾਏਗਾ ਕਿਉਂਕਿ ਉਹ ਬੜੀ ਜ਼ਰੂਰੀ ਗਲ ਹੈ ।"
ਹੁਕਮ ਸਿੰਹ ਨੇ ਆਪਣੀ ਕੁਰਸੀ ਵੀ ਕਾਮਨੀ ਦੀ ਕੁਰਸੀ ਦੇ
ਖੂਨ ਦੀ ਗੰਗਾ-8

੪੯