ਪੰਨਾ:ਖੂਨੀ ਗੰਗਾ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰੂਰ ਰਿਹਾ ਹੋਵੇ ।
ਹੁਕਮ-ਬੇਸ਼ਕ, ਦੋਹਾਂ ਦੀ ਸਲਾਹ ਤੇ ਸਾਜ਼ਸ਼ ਦੇ ਨਾਲ ਹੀ ਇਹ
ਸਭ ਕੁਝ ਹੋਇਆ ਹੈ ।
ਰਤਨ-ਹੁਣ ਤੁਸੀਂ ਕੀ ਸੋਚ ਰਹੇ ਹੋ ? ਕੁਝ ਕਰਨ ਦਾ ਫੈਸਲਾ ਕਰੋ
ਹੁਕਮ-ਕੀ ਕਰਾਂ, ਕੀ ਨਾਂ ਕਰਾਂ ਕੁਝ ਸਮਝ ਵਿਚ ਨਹੀਂ
ਆਉਂਦਾ । ਰਾਜਧਾਨੀ ਫੋਨ ਕੀਤਾ ਪਰ ਕੋਈ ਉਤਰ ਨਹੀਂ ਮਿਲਿਆ
ਲਾਈਨ ਜਾਂ ਤਾਂ ਖਰਾਬ ਹੋ ਗਈ ਹੈ ਜਾਂ ਕਟ ਦਿੱਤੀ ਗਈ ਹੈ । ਵਾਇਰ
ਲੈਸ ਦੀ ਜਿਹੜੀ ਛੋਟੀ ਮਸ਼ੀਨ ਗੋਪਾਲ ਸ਼ੰਕਰ ਨੇ ਲਾਈ ਸੀ ਉਹਨੂੰ
ਕੇਵਲ ਉਹਦੇ ਹੀ ਆਦਮੀ ਵਰਤ ਸਕਦੇ ਹਨ ਅਤੇ ਬੜਾ ਲਭਣ ਤੇ
ਵੀ ਉਨ੍ਹਾਂ ਚੋਂ ਕੋਈ ਨਹੀਂ ਲਭ ਰਿਹਾ, ਪਤਾ ਨਹੀਂ ਸਾਰੇ ਕਿਥੇ ਗਏ
ਹਨ, ਸ਼ਾਇਦ ਗੋਨਾ ਪਹਾੜੀ ਤੇ ਗਏ ਹਨ । ਟੈਲੀਗ੍ਰਾਮ ਦੀ ਤਾਰ ਵੀ
ਖੜਕਾਈ ਹੈ ਪਰ ਅਜੇ ਤਕ ਕੋਈ ਉਤਰ ਨਹੀਂ ਆਇਆ, ਪਤਾ ਨਹੀਂ
ਟੈਲੀਫੋਨ ਦੇ ਨਾਲ ਹੀ ਇਹ ਵੀ ਖਰਾਬ ਹੈ ਜਾਂ ਕਟੀ ਹੋਈ ਹੈ। ਬਸ
ਹਰ ਪਾਸੇ ਤੋਂ ਨਿਰਾਸ ਹੋਕੇ ਤੇਰਾ ਰਾਹ ਵੇਖ ਰਿਹਾ ਸਾਂ ਕਿ ਮੁੜੇ ਤਾਂ
ਸਲਾਹ ਕਰਕੇ ਕੁਝ ਫੈਸਲਾ ਕਰ ਸਕਾਂ ਕਿ ਹੁਣ ਕੀ ਕੀਤਾ ਜਾਏ।
ਰਤਨ-ਇਕ ਵਾਰ ਮੈਂ ਪੰਡਤ ਜੀ ਦੀ ਵਾਇਰਲੈਸ ਦੇ ਕੁਝ
ਪੁਰਜੇ ਸਮਝੇ ਸਨ, ਜੇ ਕਹੋ ਤਾਂ ਕੋਸ਼ਸ਼ ਕਰ ਵੇਖਾਂ, ਸ਼ਾਇਦ ਕੋਈ ਕੰਮ
ਬਣ ਸਕੇ ।
ਹੁਕਮ-(ਖੁਸ਼ ਹੋਕੇ) ਹਾਂ, ਜੇ ਸਿਖਿਆ ਹੈ, ਤਾਂ ਕੋਸ਼ਸ਼ ਕਰ ਵੇਖ,
ਸ਼ਾਇਦ ਕੋਈ ਕੰਮ ਬਣ ਸਕੇ । ਮਸ਼ੀਨ ਤਾਂ ਨੇੜੇ ਹੀ ਹੈ।
ਰਤਨ-ਹਾਂ ਮੈਂ ਕੋਸ਼ਸ਼ ਕਰਦਾ ਹਾਂ ਪਰ ਏਨੇ ਵਿਚ ਮੈਂ ਚਾਹੁੰਦਾ
ਹਾਂ ਕਿ ਦੋ ਸਵਾਰਾਂ ਨੂੰ ਸਰਹਦ ਤੇ ਭੇਜਕੇ ਚਿਠੀ ਰਾਹੀਂ ਇਥੋਂ ਦਾ
ਸਾਰਾ ਹਾਲ ਲਿਖ ਭੇਜਿਆ ਜਾਏ । ਹੋ ਸਕਦਾ ਹੈ ਕਿ ਮੈਂ ਕਾਮਯਾਬ ਨਾ
ਹੋਵਾਂ ਤਾਂ ਇਹ ਕੀਮਤੀ ਸਮਾਂ ਗਵਾਚੇ ਨਾਂ। ਜੇ ਕਹੋ ਤਾਂ ਮੈਂ ਜਾ ਕੇ
ਇਹਦਾ ਪ੍ਰਬੰਧ ਕਰਾਂ ?
ਹੁਕਮ-ਨਹੀਂ ਨਹੀਂ, ਮੈਂ ਜਾ ਕੇ ਸਵਾਰਾਂ ਨੂੰ ਭੇਜ ਦਿੰਦਾ ਹਾਂ ।
ਤੂੰ ਪੰਡਤ ਜੀ ਦੀ ਵਾਇਰ ਲੈਸ ਵਾਲੇ ਤਾਰ ਘਰ ਵਿਚ ਜਾਂ ਅਤੇ ਵੇਖ
ਖੂਨ ਦੀ ਗੰਗਾ-੪

੭੪