ਪੰਨਾ:ਖੂਨੀ ਗੰਗਾ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

()

ਇਸ ਨੋਟਿਸ ਨੇ ਸਾਰੇ ਸ਼ਹਿਰ ਵਿਚ ਹਨ੍ਹੇਰੀ ਵਾਂਗ ਖਿਲਰਕੇ ਇਕ ਭਿਆਨਕ ਰੂਪ ਬਣਾ ਦਿਤਾ। ਇਕ ਤੋਂ ਦੋ, ਦੋ ਤੋਂ ਚਾਰ, ਅਤੇ ਚਾਰ ਤੋਂ ਅੱਠ ਕੰਨਾਂ ਤਕ ਹੁੰਦੀ ਹੋਈ ਇਹ ਅਫਵਾਹ ਘੰਟੇ ਭਰ ਦੇ ਵਿਚ ਵਿਚ ਹੀ ਇਸ ਰੂਪ ਵਿਚ ਸਾਰੇ ਮਾਹਿਮ ਪੁਰ ਵਿਚ ਖਿਲਰ ਗਈ ਕਿ ਰਕਤ ਮੰਡਲ ਨੇ ਅੱਠਾਂ ਦਿਨਾਂ ਦੇ ਵਿਚ ਸਭ ਬਦੇਸ਼ੀਆਂ ਨੂੰ ਇਹ ਰਾਜ ਛੱਡਕੇ ਨਿਕਲ ਜਾਣ ਦਾ ਹੁਕਮ ਦਿਤਾ ਹੈ, ਜੋ ਨਹੀਂ ਜਾਵੇਗਾ, ਉਹ ਮਾਰਿਆ ਜਾਇਗਾ। ਇਹਦੇ ਨਾਲ ਨਾਲ ਮਿਰਚ ਮਸਾਲੇ ਲਾ ਲਾਕੇ ਹੋਰ ਵੀ ਕਈ ਚਟਪਟੀਆਂ ਖਬਰਾਂ ਰਕਤ ਮੰਡਲ ਬਾਰੇ ਖਿਲਰਣ ਲੱਗੀਆਂ ਜਿਨ੍ਹਾਂ ਵਲ ਧਿਆਨ ਦੇਣ ਦੀ ਪਾਠਕਾਂ ਨੂੰ ਕੋਈ ਲੋੜ ਨਹੀਂ।

ਆਮ ਜਨਤਾ ਤੇ ਇਸ ਇਸ਼ਤਿਹਾਰ ਦਾ ਭਾਵੇਂ ਕੁਝ ਅਸਰ ਹੋਇਆ ਹੋਵੇ ਪਰ ਬਦੇਸ਼ੀਆਂ ਤੇ ਜਿਨ੍ਹਾਂ ਨੂੰ ਕੱਢਣ ਲਈ ਇਹ ਸੂਚਨਾ ਲਾਈ ਗਈ ਸੀ ਇਹਦਾ ਉਲਟਾ ਹੀ ਅਸਰ ਹੋਇਆ। ਜਿਹੜੇ ਜਿਹੜੇ ਬਦੇਸ਼ੀ ਵਪਾਰੀ ਤੇ ਮਹਾਜਨ ਇਸ ਸ਼ਹਿਰ ਵਿਚ ਕਾਫੀ ਸਮੇਂ ਤੋਂ ਕਾਰੋਬਾਰ ਕਰਦੇ ਹੋਏ ਆਪਣੀ ਤੇ ਨਾਲ ਹੀ ਇਸ ਦੇਸ਼ ਦੀ ਵੀ ਪਾਲਨਾ ਕਰ ਰਹੇ ਸਨ ਉਨ੍ਹਾਂ ਨੇ ਇਹਨੂੰ ਆਪਣੀ ਹਕਤਲਫੀ ਸਮਝਿਆ ਅਤੇ ਸਾਰੇ ਇਕਠੇ ਹੋ ਕੇ ਮਹਾਰਾਜ ਪਾਸ ਪੁਜੇ। ਅਤੇ ਮਹਾਰਾਜ ਦੀਆਂ ਗਲਾਂ ਨੂੰ ਸੁਣਕੇ ਉਨ੍ਹਾਂ ਦੀ ਘਬਰਾਹਟ ਕਾਫੀ ਦੂਰ ਹੋ ਗਈ। ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀਆਂ ਉਤਸ਼ਾਹ ਤੇ ਆਸਾਂ ਭਰੀਆਂ ਗਲਾਂ ਨੂੰ ਸੁਣਕੇ ਨਿਸਚਾ ਕਰ ਲਿਆ ਕਿ ਉਹ ਆਪਣੀ ਥਾਂ ਜਿਹਨੂੰ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਬਨਾਇਆ ਹੈ ਕਦੀ ਨਾਂ ਛਡਣਗੇ। ਭਾਵੇਂ ਰਕਤ ਮੰਡਲ ਦੀ ਇਹ ਧਮਕੀ ਕੋਰੀ ਧਮਕੀ ਹੈ, ਇਹ ਸਮਝਨ ਦੀ ਭੁਲ ਕਿਸੇ ਨੇ ਵੀ ਨਹੀਂ ਕੀਤੀ ਕਿਉਂਕਿ ਹੁਣ ਤਕ ਉਹਨੇ ਜੋ ਕਿਹਾ ਹੈ ਉਹ ਪੂਰਾ ਕਰਨ ਲਈ ਬਦਨਾਮ ਹੋ ਚੁਕਾ ਸੀ ਅਤੇ ਕਈ ਰਾਜਿਆਂ ਤੇ ਨਵਾਬਾਂ ਦੀ ਹਤਿਆ ਕਰਕੇ ਆਪਣਾ ਅਸਰ ਵੀ ਜਮਾ ਚੁਕਾ ਸੀ ਫਿਰ ਵੀ ਅਚਾਨਕ ਇਹ ਵੀ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਸੀ ਕਿ ਏਡੇ ਵਡੇ ਸੁਰਿਖਤ

ਖੂਨ ਦੀ ਗੰਗਾ-੪

੭.