ਪੰਨਾ:ਖੂਨੀ ਗੰਗਾ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰੂਰੀ ਕਰ ਦਿਤੀ ਹੈ । ਇਹ ਨੋਟਸ ਕਿਦਾਂ ਸਾਡੇ ਹਥ ਆਇਆ ਹੈ
ਇਹ ਵੀ ਮੈਂ ਦਸਦਾ ਹਾਂ । ਪਰਸੋਂ ਰਾਤ ਵੇਲੇ ਤ੍ਰਿਪਨਕੂਟ ਦੀ ਛਾਉਣੀ
ਦੇ ਉਤੋਂ ਉਡਦੇ ਜਾਂਦੇ ਕਿਸੇ ਹਵਾਈ ਜਹਾਜ਼ ਦੀ ਆਵਾਜ਼ ਸੁਣ ਉਥੇ
ਦੀ ਹਵਾਈ ਪਲਟਨ ਦੇ ਅਫਸਰ ਨੇ ਇਸ ਗਲ ਦੀ ਪੜਤਾਲ ਕਰਨ
ਦਾ ਖਿਆਲ ਕੀਤਾ ਕਿ ਇਹ ਹਵਾਈ ਜਹਾਜ਼ ਕੀਹਦਾ ਹੈ ਅਤੇ ਕਿਧਰ
ਜਾ ਰਿਹਾ ਹੈ, ਕਿਉਂਕਿ ਸਾਡੀ ਫੌਜ ਦੇ ਹਰ ਉਡਣ ਵਾਲੇ ਜਹਾਜ਼ ਦੀ
ਖਬਰ ਉਹਨੂੰ ਸੀ ਅਤੇ ਉਹ ਜਾਨਦਾ ਸੀ ਕਿ ਇਸ ਵੇਲੇ ਸਾਡਾ ਕੋਈ
ਵੀ ਹਵਾਈ ਜਹਾਜ਼ ਤ੍ਰਿਪਨਕੂਟ ਦੇ ਸੌ ਮੀਲ ਦੇ ਅੰਦਰ ਹਵਾ ਵਿਚ ਨਹੀਂ
ਹੈ, ਸੋ ਹੋ ਸਕਦਾ ਹੈ ਕਿ ਇਹ ਦੁਸ਼ਮਨ ਦਾ ਹੀ ਹੋਵੇ ਇਹ ਸੋਚ ਉਹਨੇ
ਲੜਾਕੇ ਜਹਾਜ਼ ਉਹਦਾ ਪਿਛਾ ਕਰਨ ਲਈ ਭੇਜੇ । ਇਕ ਛੋਟੀ ਪਰ
ਕਰੜੀ ਲੜਾਈ ਹਵਾ ਵਿਚ ਹੋਈ ਜਿਸ ਵਿਚ ਸਾਡੇ ਇਕ ਹਵਾਈ
ਜਹਾਜ਼ ਨੂੰ ਨਿਕੰਮਾ ਕਰਕੇ ਉਹ ਹਵਾਈ ਜਹਾਜ਼ ਜੋ ਅਸਲ ਵਿਚ ਦੁਸ਼-
ਮਨ ਦਾ ਹੀ ਸੀ, ਧਰਤੀ ਤੇ ਆ ਡਿਗਾ । ਡਿਗਦਿਆਂ ਉਹਨੂੰ ਅਗ ਲਗ
ਗਈ ਅਤੇ ਧਰਤੀ ਤੇ ਆਉਂਦਿਆਂ ਤਕ ਉਹ ਭਸਮ ਹੋ ਗਿਆ । ਉਸਨੂੰ
ਚਲਾਉਣ ਵਾਲੇ ਵੀ ਦੋਵੇਂ ਏਦਾਂ ਸੜ ਗਏ ਕਿ ਉਨਾਂ ਦੀ ਸ਼ਕਲ ਜ਼ਰਾ
ਵੀ ਨਹੀਂ ਪਛਾਣੀ ਜਾ ਸਕੀ । ਖੈਰ, ਹਵਾਈ ਜਹਾਜ਼ ਦੇ ਡਿਗਦਿਆ
ਹੀ ਉਸ ਚੋਂ ਇਕ ਬਕਸ ਵਖ ਹੋਕੇ ਕੁਝ ਦੂਰ ਜਾ ਡਿਗਾ ਅਤੇ ਇਸ
ਕਰਕੇ ਅਗ ਤੋਂ ਬਚ ਗਿਆ । ਉਹ ਬਕਸ ਜਦ ਖੋਹਲਿਆ ਗਿਆ ਤਾਂ
ਉਸ ਵਿਚ ਇਹੋ ਜਹੇ ਹਜਾਰਾਂ ਨੋਟਸ ਭਰੇ ਪਏ ਸਨ । ਜਾਪਦਾ ਹੈ ਕਿ
ਰਕਤ ਮੰਡਲ ਦਾ ਉਹ ਹਵਾਈ ਜਹਾਜ਼ ਇਹੋ ਨੋਟਸ ਵੰਡਣ ਜਾਂ ਕਿਤੇ
ਪੁਚਾਉਣ ਜਾ ਰਿਹਾ ਸੀ।
"ਇਹ ਮੀਟਿੰਗ ਕਰਨ ਦਾ ਕਾਰਨ ਇਹੋ ਹੈ ਕਿ ਜਦ ਰਕਤ
ਮੰਡਲ ਨੇ ਇਹੋ ਜਹੇ ਨੋਟਸ ਵੰਡਣ ਦਾ ਨਿਸਚਾ ਕਰ ਲਿਆ ਹੈ ਤਾਂ
ਕੇਵਲ ਇਕ ਹਵਾਈ ਜਹਾਜ਼ ਦੇ ਖਤਮ ਹੋ ਜਾਣ ਨਾਲ ਉਹ ਚੁੱਪ ਨਹੀਂ
ਹੋ ਜਾਇਗਾ । ਜਿਹੋ ਜਹੀ ਜ਼ਿਦੀ, ਧੁਨ ਦੀ ਪਕੀ, ਅਤੇ ਜ਼ਾਲਮ ਉਹ
ਉਹ ਸੰਸਥਾ ਹੈ ਉਹਨੂੰ ਵੇਖਦੇ ਹੋਏ ਇਹ ਵਿਸ਼ਵਾਸ਼ ਕਰਨਾ ਕੋਈ ਗਲਤ
ਨਹੀਂ ਹੋਵੇਗਾ ਕਿ ਬੜੀ ਛੇਤੀ ਇਹੋ ਜਹੀਆਂ ਲੱਖਾਂ ਕਾਪੀਆਂ ਸਿੰਧੂ
ਖੂਨ ਦੀ ਗੰਗਾ-੪

੮੨