ਪੰਨਾ:ਖੂਨੀ ਗੰਗਾ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਹ ਨੇ ਰਾਤ ਕੱਟਣ ਦਾ ਨਿਸਚਾ ਕੀਤਾ, ਕਿਉਂਕਿ ਇਕ ਤਾਂ ਉਨਾਂ ਦੇ
ਲਗ ਭਗ ਸਾਰੇ ਆਦਮੀ ਜ਼ਖਮੀ ਹੋ ਚੁਕੇ ਸਨ, ਦੂਜੇ ਕਰੜੀ ਲੜਾਈ
ਦੇ ਪਿਛੋਂ ਸਖਤ ਜ਼ਖਮੀਆਂ ਨੂੰ ਚੁਕੀ ਲਿਆਉਣ ਨਾ ਲਉਨਾਂ ਨੂੰ ਥਕਾਵਟ
ਨੇ ਚੂਰ ਚੂਰ ਕਰ ਦਿਤਾ ਸੀ। ਉਸ ਜਗਾ ਪਹਾੜੀ ਦੱਰੇ ਵਿਚ
ਪਥਰਾਂ ਦੇ ਹੇਠਾਂ ਰਾਤ ਕਟਣ ਜੋਗੀ ਕਾਫੀ ਜਗਾ ਸੀ, ਸੋ ਸਾਰੇ ਦੇ ਸਾਰੇ
ਉਥੇ ਠਹਿਰ ਗਏ ਅਤੇ ਆਪਣੇ ਸਰਦਾਰ ਦੀ ਆਗਿਆ ਅਨੁਸਾਰ
ਬਹਾਦਰਾਂ ਨੇ ਵਰਦੀਆਂ ਖੋਹਲੀਆਂ। ਚੁਝ ਚਾਨਣ ਕੀਤਾ ਗਿਆ ਅਤੇ
ਜ਼ਖਮੀਆਂ ਦੀ ਮਲ੍ਹਮ ਪੱਟੀ ਦਾ ਪ੍ਰਬੰਧ ਹੋਣ ਲਗਾ । ਉਸ ਜਗਾ ਦੇ ਨੇੜੇ
ਹੀ ਇਕ ਨਾਲਾ ਵੀ ਸੀ ਅਤੇ ਜਾਪਦਾ ਇਹ ਸੀ ਇਸ ਜਗਾ ਅਗੇ ਵੀ
ਇਨਾਂ ਦੇ ਪੜਾ ਪੈਂਦੇ ਰਹਿੰਦੇ ਹਨ ਕਿਉਂਕਿ ਏਧਰੋਂ ਓਧਰੋਂ ਚਿਟਾਨਾਂ ਦੀ
ਹੋਣੋਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਉਹ ਕਢ ਲਿਆਏ ਸਨ ।

(੪)


ਕੈਪਟਨ ਸ਼ਾਮ ਸਿੰਹ, ਜੀਹਦੀ ਕਮਾਂਡ ਹੇਠ ਤ੍ਰਿਪਨਕੂਟ ਤੋਂ
ਚਲਣ ਵਾਲੀ ਇਹ ਢਾਈ ਸੌ ਦੀ ਪਲਟਨ ਸੀ, ਇਕ ਨੌਜਵਾਨ,
ਹਿੰਮਤੀ, ਬਹਾਦਰ ਤੇ ਚਲਾਕ ਅਫਸਰ ਸੀ ।
ਉਹ ਸਮਝਦਾ ਸੀ ਕਿ ਤ੍ਰਿਪਨਕੂਟ ਤੋਂ ਗੋਨਾ ਪਹਾੜੀ ਏਨੀ
ਦੂਰ ਹੈ ਕਿ ਉਥੇ ਪੁਜਦਿਆਂ ਤਕ ਕੇਵਲ ਉਥੋਂ ਦੀ ਲੜਾਈ ਹੀ ਨਹੀਂ
ਖਤਮ ਹੋ ਚੁੱਕੀ ਹੋਵੇਗੀ ਸਗੋਂ ਰਾਤ ਵੀ ਕਾਫੀ ਬੀਤ ਚੁੱਕੀ ਹੋਵੇਗੀ ।
ਫਿਰ ਵੀ ਉਹਨੇ ਆਪਣੀ ਚਾਲ ਦੀ ਤੇਜ਼ੀ ਘਟ ਨਹੀਂ ਕੀਤਾ
ਸੀ । ਉਹਦੀ ਕਮਾਨ ਹੇਠ ਢਾਈ ਸੌ ਸਵਾਰ ਸਨ, ਜਿਹੜੇ ਸਾਰੇ ਦੇ
ਸਾਰੇ ਹੀ ਨੌਜਵਾਨ ਤੇ ਬਹਾਦਰ ਸਨ ਅਤੇ ਜਿਨਾਂ ਦੇ ਘੋੜੇ ਤਕੜੇ ਤੇ
ਤੇਜ਼ ਚਲਣ ਵਾਲੇ ਸਨ । ਜਦ ਤਕ ਜ਼ਰਾ ਵੀ ਰੌਸ਼ਨੀ ਰਹੀ ਉਨਾਂ ਨੇ
ਚਲਣ ਵਿਚ ਕਿਸੇ ਤਰਾਂ ਦੀ ਕਸਰ ਨਾਂ ਛਡੀ ਪਰ ਜਦ ਹਨੇਰਾ ਹੋ
ਗਿਆ, ਘੋੜੇ ਠੋਹਕਰਾਂ ਖਾਣ ਲਗੇ, ਸਗੋਂ ਇਕ ਦੋ ਸਵਾਰ ਡਿਗਕੇ
ਜ਼ਖਮੀ ਵੀ ਹੋ ਗਏ ਤਾਂ ਬੇਬਸ ਹੋ ਉਨਾਂ ਨੂੰ ਆਪਣੀ ਚਾਲ ਘਟ ਕਰਨੀ
ਖੂਨ ਦੀ ਗੰਗਾ-੪

੯੦