ਪੰਨਾ:ਖੂਨੀ ਗੰਗਾ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਸਿੰਹ ਖੜਾ ਖੜਾ ਘਬਰਾ ਗਿਆ । ਉਨ੍ਹਾਂ ਨੂੰ ਵਿਸ਼ਵਾਸ਼ ਹੋ ਗਿਆ
ਕਿ ਇਹ ਦੋਵੇਂ ਹੀ ਨੌਜਵਾਨ ਰਸਤਾ ਭੁਲ ਗਏ ਹਨ ਜਾਂ ਕਿਸੇ ਪਹਾੜੀ
ਖਡ ਆਦਿ ਵਿਚ ਡਿਗਕੇ ਜ਼ਖਮੀ ਹੋ ਗਏ ਹਨ। ਉਹ ਮਨ ਵਿਚ ਚਿੰਤਾ
ਤੇ ਅਫਸੋਸ ਕਰਨ ਲਗੇ ਕਿ ਕਿਉਂ ਇਨ੍ਹਾਂ ਨੂੰ ਭਜਿਆਂ ।
ਉਹ ਆਪਣੀ ਫੌਜ ਨੂੰ ਅਗੇ ਵਧਣ ਜਾਂ ਕੋਈ ਦੂਜਾ ਨਿਰਨਾ
ਕਰਨ ਬਾਰੇ ਸੋਚ ਹੀ ਰਹੇ ਸਨ ਕਿ ਅਚਾਨਕ ਇਕ ਹੌਲੀ ਜਹੀ ਅਵਾਜ਼
ਸੁਨਾਈ ਦਿਤੀ ਅਤੇ ਥੋੜੇ ਹੀ ਚਿਰ ਪਿਛੋਂ ਉਹ ਦੋਵੇਂ ਜਣੇ ਮੁੜਦੇ ਦਿਸੇ ।
ਕਾਹਲੀ ਦੇ ਨਾਲ ਸ਼ਾਮ ਸਿੰਹ ਕੁਝ ਅਗਾਂਹ ਵਧ ਗਏ ਅਤੇ ਬੇਚੈਨੀ ਦੇ
ਨਾਲ ਬੋਲੇ, “ਤੁਸੀਂ ਕਿਥੇ ਚਲੇ ਗਏ ਸੀ, ਮੈਂ ਤਾਂ ਖੜਾ ਖੜਾ ਹੀ
ਘਬਰਾ ਹੀ ਗਿਆ ! ਭਲਾ ਰਾਤ ਦੇ ਵੇਲੇ......"
ਅਚਾਨਕ ਉਹ ਚੁਪ ਕਰਗਏ ਕਿਉਂਕਿ ਉਨਾਂ ਦੋਹਾਂ ਨੇ ਉਂਗਲਾਂ
ਮੁੰਹ ਤੇ ਰੱਖ ਚੁੱਪ ਰਹਿਣ ਸਗੋਂ ਉਹਨਾਂ ਘੋੜੇ ਤੋਂ ਉੱਤਰ ਪੈਣ ਦਾ
ਇਸ਼ਾਰਾ ਕੀਤਾ । ਉਸ ਵੇਲੇ ਉਨਾਂ ਨੂੰ ਇਸ ਰਾਲ ਦਾ ਖਿਆਲ
ਆਇਆ ਕਿ ਇਹ ਦੋਵੇਂ ਹੀ ਪੈਦਲ ਹਨ ਅਤੇ ਆਪਣੇ ਘੋੜੇ ਪਤਾ
ਨਹੀਂ ਕਿਥੇ ਛੱਡ ਆਏ ਹਨ । ਉਹ ਸਮਝ ਗਏ ਕਿ ਕੁਝ ਨਾਂ ਕੁਝ ਗਲ
ਜ਼ਰੂਰ ਹੈ । ਝਟ ਘੋੜੇ ਤੋਂ ਉਤਰ ਪਏ ਅਤੇ ਉਨ੍ਹਾਂ ਕੋਲ ਆਕੇ ਪੁਛਣ
ਲਗੇ ਕਿ ਕੀ ਗਲ ਹੈ ?
ਗਿਆਨ ਸਿੰਹ ਨੇ ਕਿਹਾ, “ਘੋੜੇ ਇਥੇ ਛਡ ਦਿਓ ਅਤੇ ਸਾਡੇ
ਨਾਲ ਚੁਪ ਚਾਪ ਚਲੋ ਪਰ ਸਿਪਾਹੀਆਂ ਨੂੰ ਹੁਕਮ ਦੇ ਚਲੋ ਕ ਰੌਲਾ
ਇਲਕੁਲ ਨਾਂ ਹੋਵੇ ( ਸ਼ਾਮ ਸਿੰਹ ਨੇ ਏਦਾਂ ਹੀ ਕੀਤਾ ਅਤੇ ਕੁਝ ਹੈਰਾਨ
ਜਹੇ ਹੋਏ ਦੋਹਾਂ ਦੇ ਪਿਛੇ ਪਿਛੇ ਜਾਣ ਲਗੇ ।
ਕੁਝ ਦੂਰ ਨਿਕਲ ਜਾਣ ਪਿਛੋਂ ਰਾਮ ਭਜ ਨੇ ਕਿਹਾ, “ਔਸ
ਪਾਸੇ ਦਰੇ ਵਿਚ ਬਹੁਤ ਸਾਰੇ ਆਦਮੀਟਿਕੇ ਹੋਏ ਹਨ । ਮੈਨੂੰ ਸ਼ਕ ਹੈ ਕਿ
ਉਹ ਦੁਸ਼ਮਨ ਦੇ ਆਦਮੀ ਹਨ ਅਤੇ ਭਜਕੇ ਇਥੇ ਆਏ ਹਨ ਕਿਉਂਕਿ
ਖੂਨ ਦੀ ਗੰਗਾ-੪

੯੨