ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਥਾਂ ਨਾਲ ਆਪਣੇ ਮੂੰਹ ਨੂੰ ਛੁਪਾ ਲਿਆ ... .... ਰੋਣ ਲਗੀ... .... ਅਚਾਨਕ ਹੀ ਕਿਸੇ ਨੇ ਪਿਛੋਂ ਮੇਰੀਆਂ ਅੱਖਾਂ ਬੰਦ ਕਰ ਦਿੱਤੀਆਂ ... ... ਮੈਂ ਠਠੰਬਰ ਗਈ ... .... ਹਥ ਰੁਕ ਗਏ ... ... ਮੈਂ ਪਿਛੇ ਮੁੜ ਕੇ ਦੇਖਿਆ ... ... ਤੁਸੀ ਕਿਹਾ, “ ... ... ਝਲੇ ਹੋ ਗਏ ਹੋ?" ਮੈਂ ਹੰਝੂ ਭਰੀਆਂ ਅੱਖਾਂ ਉੱਚੀਆਂ ਚੁਕੀਆਂ ....... ਥੱਰਾਂਦੀ ਹੋਈ ਆਵਾਜ਼ ਨਾਲ ਕਿਹਾ, 'ਆ ਗਏ ਹੋ... ... ਦੇਵਿੰਦਰ ਜੀ?" ਤੁਸੀ ਕਿਹਾ, “ਹਾਂ, ਆ ਗਿਆ ਹਾਂ। ਤੁਸੀ ਜੁ ਏਨੇ ਬੇਚੈਨ ਹੋ ਗਏ ਸੋ"। ਮੇਰਾ ਦਿਲ ਕਰੇ ਤੁਹਾਡੇ ਖੜੇ ਹੋਏ ਦੀਆਂ ਲਤਾਂਂ ਘੁਟ ਕੇ ਫੜਾਂ ਤੇ ਉਨਾਂ ਨਾਲ ਹੀ ਲਿਪਟ ਜਾਵਾਂ ... ... ਪਰ ਕਿਸਮਤ ... ...ਹਥ ਫੈਲਾਏ ਤਾਂ ਬਿਨਾਂ ਤੁਹਾਡੇ ਤਸੱਵਰ ਦੇ ਕੁਝ ਨਾ ਲੱਭਾ ... ...।

ਮੈਂ ਇਕ ਦਮ ਤੜਪ ਉਠੀ। ਸਾਹ ਰੁਕਨ ਲੱਗਾ। ਹੁਣ ਦਸੋ ਮੈਂਂ ਇਸ ਪਿਆਰ ਨਾਲ ਕੀ ਕਰਾਂ? ਮੈਨੂੰ ਚੈਨ ਕਿਸ ਤਰ੍ਹਾਂ ਨਸੀਬ ਹੋਵੇ। ਤੁਸੀ ਤੇ ਸ਼ਾਇਦ ਹਸੋਗੇ ਮੇਰੇ ਪਾਗਲਪਨ ਨੂੰ ਦੇਖ ਕੇ ... ... ਚੰਗਾ ਤੁਹਾਡੀ ਮਰਜ਼ੀ। ਦੁਨੀਆ ਦੀ ਸ਼ਾਇਦ ਰੀਤ ਵੀ ਇਹੋ ਹੈ। ਪਰ ਮੈਂ ਤੁਹਾਨੂੰ ਦੁਨੀਆ ਤੋਂ ਨਿਰਾਲਾ ਸਮਝਿਆ ਹੋਇਆ ਹੈ, ਇਸ ਲਈ ਇਹ ਉਮੀਦ ਨਹੀਂ ਰਖਦੀ।

ਦੇਖੋ ਹੁਣ ਤੇ ਤਰਸ ਕਰ ਕੇ ਖ਼ਤ ਦਾ ਜੁਆਬ ਵਾਪਸੀ ਡਾਕ ਦੇਣਾ। ਕਮਲਾ ਜੀ ਨੂੰ ਪਿਆਰ ....... ਦੇ ਸਕੋਗੇ ਮੇਰੀ ਵਲੋਂ?

ਤੁਹਾਡੀ...... ਅਭਾਗਣ

੧੩੬