ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦਾ ਹੈ ਤੇ ਪਿੰਡਾਂ ਦੇ ਪਿੰਡ ਗਰਕ ਹੋ ਜਾਂਦੇ ਹਨ । ਦੁਨੀਆਂ ਵਿਚ ਇਕ ਚੀਜ਼ ਹੈ ਜਿਹੜੀ ਵਧ ਤੋਂ ਵਧ ਹੋਣ ਤੇ ਵੀ ਖੁਸ਼ੀ ਵਧੋਂਦੀ ਹੈ,.... ... ਬੁਝੋ ਕੀ ? ਤੁਸੀਂ ਹੁਣ ਕੀ ਬੁਝਣਾ ਹੋਇਆ . ... ... ਉਹ ਹੈ ਮੇਰੇ ਪਿਆਰੇ ਦੇਵਿੰਦਰ.. ... ਪਿਆਰ!

ਪਰਸੋਂ ਮੈਂ ਫੇਰ ਇਕ ਗੀਤ ਬਣਾਇਆ, ਮੈਨੂੰ ਬੜਾ ਹੀ ਚੰਗਾ ਲਗਾ। ਇਸ ਲਈ ਨਹੀਂ ਕਿ ਉਹ ਮੈਂ ਬਣਾਇਆ ਹੈ, ਸਗੋਂ ਇਸ ਲਈ ਕਿ ਉਸ ਵਿਚ ਮੇਰੇ ਦਿਲ ਦੀ ਖੁਸ਼ੀ ਤੇ ਗ਼ਮੀ ਚਾਨਣ ਤੇ ਹਨੇਰੇ ਦੀ ਤਰਾਂ ਕਠੀ ਵਗ ਤੁਰੀ ਸੀ। ਕੋਈ ਸਤਰ ਵੀ ਮੇਰੇ ਹੰਝੂ ਨਿਕਲਣ ਤੋਂ ਬਿਨਾਂ ਮੁਕੰਮਲ ਨਹੀਂ ਸੀ ਹੋਈ, ਤੇ ਮੈਨੂੰ ਇਸ ਤਰ੍ਹਾਂ ਆਸ ਹੁੰਦੀ ਸੀ ਕਿ ਤੁਸੀ ਹਰ ਅੱਥਰੂ ਨੂੰ ਮਿਟੀ ਵਿਚ ਮਿਲਣ ਤੋਂ ਪਹਿਲੋਂ ਬੋਚ ਲਉਗੇ। ਜਦ ਗੀਤ ਪੂਰਾ ਬਣ ਗਿਆ, ਤਾਂ ਮੈਂ ਉਪਰਲੇ ਕਮਰੇ ਚਲੀ ਗਈ ਸਾ। ਬੂਹੇ ਬਾਰੀਆਂ ਬੰਦ ਕਰ ਕੇ, ਵਾਜੇ ਨਾਲ ਇਸ ਨੂੰ ਇਸ ਤਰਾਂ ਗਾਇਆ ਕਿ ਮੈਂ ਤੇ ਮੇਰਾ ਵਾਜਾ ਦੋਵੇਂ ਹੀ ਇਕ ਸੁਰ ਹੋ ਕੇ ਪਿਆਰ ਦੀ ਉੱਚੀ ਤੋਂ ਉੱਚੀ ਮੰਜ਼ਲ ਤੇ ਪਜ ਗਏ ਸਾਂ। ਕਦੀ ਸਾਡੇ ਦੋਹਾਂ ਦੀ ਅਵਾਜ਼ ਤੁਹਾਡੇ ਕੰਨਾਂ ਤਕ ਪੁਜ ਜਾਂਦੀ ਤਾਂ ਤੁਸੀਂ ਆਪਣੀਆਂ ਅੱਖਾਂ ਨੂੰ ਮੇਰੇ ਦਿਲ ਦੇ ਖੂਹ ਚੋਂ ਪਾਣੀ ਭਰਨੋ ਨਾ ਰੋਕ ਸਕਦੇ।

ਪਰ ਮੈਨੂੰ ਇਹ ਇਸ ਤਰ੍ਹਾਂ ਮਲੂਮ ਹੁੰਦਾ ਹੈ ਕਿ ਇਹ ਸਭ ਕੁਝ ਕਿਸੇ ਬਿੰਦੇ ਪਰਾਂ ਤੇ ਪੈ ਰਿਹਾ ਹੈ। ਮੇਰੇ ਵਿਚ ਅਨੇਕਾਂ ਗ਼ੁਬਾਰ ਉਠੇ ਹੋਏ ਨੇ ਪਰ ਮੈਂ ਇਨ੍ਹਾਂ ਨੂੰ ਰੋਕਿਆ ਹੋਇਆ ਹੈ, ਤਾਂ ਜੋ ਉਨ੍ਹਾਂ ਦਾ ਕੋਈ ਲਫ਼ਜ਼ ਤੁਹਾਡੇ ਦਿਲ ਵਿਚ ਮੇਰੀ ਬਾਬਤ ਗ਼ਲਤ ਫ਼ਹਿਮੀ ਨਾ ਪਾ ਦੇਵੇ।

ਉਹ ਜਾਣੇ ਜੇ ਤੁਸਾਂ ਮੈਨੂੰ ਕੁਝ ਨਹੀਂ ਲਿਖਿਆ, ਪਰ ਮੈਂ ਤੇ ਨਹੀਂ ਨਾ ਰੁਕ ਸਕਦੀ। ਦੇਵਿੰਦਰ ਜੀ, ਅਫ਼ਸੋਸ, ਕਿ ਤੁਹਾਨੂੰ ਲੜਕੀ ਤੇ ਲੜਕੇ ਦੇ ਪਿਆਰ ਦਾ ਫ਼ਰਕ ਮਲੂਮ ਹੁੰਦਾ। ਪ੍ਰੇਮਿਕਾ ਆਪਣੇ ਪ੍ਰੀਤਮ ਲਈ ਸਭ ਕੁਝ ਕੁਰਬਾਨ ਕਰ ਕੇ ਉਸ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾ ਲੈਂਦੀ

੧੪੩