ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੫੯


ਮੇਰੇ ਜੀਵਨ ਦੇ ਖੇਵਨਹਾਰ,

ਤੁਸੀ ਇਹ ਕੀ ਕਹਿ ਰਹੇ ਹੋ ਦੇਵਿੰਦਰ ਜੀ ? ਕਿਉਂ ਮੈਨੂੰ ਬਰਬਾਦ ਕਰਨ ਤੇ ਤੁਲੇ ਹੋਏ ਹੋ ? ਅਜ ੨0 ਦਿਨ ਤੋਂ ਉਪਰ ਹੋ ਚਲੇ ਨੇ, ਤੇ ਤੁਸੀ ਖ਼ਤ ਨਹੀਂ ਪਾਇਆ । ਰਾਜ਼ੀ ਹੋ ? .. ਸੁਖੀ ਵਸਦੇ ਹੋ ? ਹੋਰ ਕਿਸ ਕੋਲੋਂ ਤੁਹਾਡਾ ਹਾਲ ਪੁਛਾਂ।

ਤੁਸੀ ਤੇ ਚੁਪ ਕਰ ਗਏ ਹੋ, ਪਰ ਮੈਂ ਤੇ ਚੁੱਪ ਨਹੀਂ ਹੋ ਸਕਦੀ। ਖ਼ਾਮੋਸ਼ੀ ਉਨ੍ਹਾਂ ਲੌਕਾਂ ਲਈ ਤੇ ਠੀਕ ਹੈ, ਜਿਹੜੇ ਸਭ ਕੁਝ ਕਹਿ ਚੁਕੇ ਹੋਣ ਪਰ ਜਿਸ ਦਾ ਦਿਲ ਅਜੇ ਗੁਬਾਰਾਂ ਨਾਲ ਭਰਿਆ ਹੋਇਆ ਹੋਵੇ, ਉਹ ਕਿਸ ਤਰਾਂ ਚੁਪ ਕਰ ਜਾਏ।

ਦੇਵਿੰਦਰ, ਤੁਹਾਨੂੰ ਕਦੇ ਖ਼ਿਆਲ ਨਹੀਂ ਆਇਆ, ਕਿ ਮੇਰੇ ਬਿਨਾਂ ਤੁਹਾਨੂੰ ਏਨਾ ਪਿਆਰ ਕੌਣ ਕਰੇਗਾ ... .... ਏਨੀ ਨਾਜ਼ਬਰਦਾਰੀ ਕਿਸ ਨੇ ਸਹਾਰਨੀ ਹੈ ? ਆਪਣੀਆਂ ਅਖਾਂ ਨਾਲ ਤੁਸੀਂ ਅਸਮਾਨ ਵਲ ਦੇਖਦੇ ਹੋਵੋਗੇ। ਕਾਸ਼ ਮੈਂ ਅਸਮਾਨ ਹੀ ਬਣ ਜਾਵਾਂ .. .. ਤੇ ਫੇਰ ਸੈਂਕੜੇ ਤੇ ਹਜ਼ਾਰਾਂ ਅੱਖਾਂ ਨਾਲ ਰੋਜ਼ ਤੁਹਾਨੂੰ ਦੇਖਿਆ ਕਰਾਂ। ਮੈਂ ਕਿਸ ਤਰ੍ਹਾਂ ਸਮਝਾਵਾਂ ਕਿ ਮੈਨੂੰ ਤੁਹਾਡੇ ਨਾਲ ਪਿਆਰ ਹੈ। ਜੁਆਨੀ ਦੀਆਂ ਸਾਰੀਆਂ ਉਮੰਗਾਂ ਨਾਲ ... .. ਰੂਹ ਦੀਆਂ ਸਾਰੀਆਂ ਆਰਜ਼ੂਆਂ ਨਾਲ ਮੈਂ ਕਸਮ ਖਾ ਕੇ ਕਹਿੰਦੀ ਹਾਂ ਕਿ ਮੈਨੂੰ ਤੁਹਾਡੇ ਨਾਲ ਪਿਆਰ ਹੈ .. .. ।

ਮੈਂ ਤੁਹਾਡੇ ਤਸੱਵਰ ਨੂੰ ਛੱਡ ਕੇ ਹੁਣ ਤੁਹਾਨੂੰ ਮਿਲਣਾ ਚਾਹੁੰਦੀ

੧੫੬