ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੨

............ਜੀ,

ਤੁਹਾਡਾ ਮੁਆਫ਼ੀ-ਨਾਮਾ ਪੁਜਾ। ਮੈਂ ਖ਼ਤ ਲਿਖਣ ਤੋਂ ਮਗਰੋਂ ਹੀ ਮਹਿਸੂਸ ਕਰਨ ਲਗ ਗਈ ਸਾਂ ਕਿ ਤੁਸੀਂ ਸ਼ਾਇਦ ਮੇਰੇ ਲਿਖੇ ਲਫ਼ਜ਼ਾਂ ਨੂੰ ਬੁਰਾ ਮਨਾਓ। ਮੇਰਾ ਤੁਹਾਡੇ ਦਿਲ ਨੂੰ ਦੁਖ ਦੇਣ ਦਾ ਤੇ ਕੋਈ ਮਤਲਬ ਨਹੀਂ ਸੀ। ਪਰ ਤੁਹਾਨੂੰ ਪਤਾ ਹੀ ਹੈ, ਕਿ ਜੇਕਰ ਸਾਨੂੰ ਕੁਦਰਤ ਨੇ ਜ਼ਬਾਨ ਬੋਲਣ ਲਈ ਦਿਤੀ ਹੈ, ਤਾਂ ਸਮਾਜ ਸਾਨੂੰ ਉਹ ਕੁਝ ਬੋਲਣ ਨਹੀਂ ਦਿੰਦੀ, ਜੋ ਕੁਝ ਅਸੀ ਕਈ ਵਾਰੀ ਬੋਲਣਾ ਬੁਰਾ ਨਹੀਂ ਗਿਣਦੇ। ਨਾ ਹੀ ਆਪਣੇ ਖ਼ਿਆਲ, ਜਜ਼ਬਾਤ, ਤੇ ਇੱਛਾ ਨੂੰ ਜ਼ਾਹਿਰ ਕਰਨ ਦੀ ਹੀ ਆਗਿਆ ਹੈ। ਬਹੁਤ ਵਾਰੀ ਇਨ੍ਹਾਂ ਦਾ ਬਿਲਕੁਲ ਗ਼ਲਤ ਮਤਲਬ ਜੁ ਕਢਿਆ ਜਾਂਦਾ ਹੈ। ਜੇ ਕਿਤੇ ਮੈਂ ਇਸ ਬੰਧਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸ਼ਾਇਦ ਉਹ “ਗੁਨਾਹ" ਕਰ ਬੈਠਾਜਿਹੜਾ ਮੁਆਫ਼ ਨਾ ਹੋ ਸਕੇ।

ਇਸ ਵੇਲੇ ਜਦ ਮੈਂ ਤੁਹਾਨੂੰ ਖ਼ਤ ਲਿਖ ਰਹੀ ਹਾਂ, ਮੇਰੇ ਦਿਲ ਅੰਦਰ ਜਜ਼ਬਾਤਾਂ ਦਾ ਹੜ੍ਹ, ਖ਼ਾਹਿਸ਼ਾਂ ਦਾ ਹਜੂਮ, ਤੇ ਵਲਵਲਿਆਂ ਦਾ ਤੂਫਾਨ ਜਿਹਾ ਉਠ ਰਿਹਾ ਹੈ। ਕੁਦਰਤੀ ਹੈ, ਕਿਉਂਕਿ ਮੈਂ ਜਵਾਨ ਹਾਂ। ਪਰ .... .... ਤੁਹਾਨੂੰ ਪਤਾ ਨਹੀਂ, ਮੈਂ ਕਿਸਤਰ੍ਹਾਂ ਇਸ ਤੁਫਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹਾਂ। ਕੇਵਲ ਇਸੇ ਡਰ ਕਰ ਕੇ ਕਿ ਜੇ ਕਿਸੇ ਨੂੰ ਇਨ੍ਹਾਂ ਦਾ ਪਤਾ ਲਗ ਗਿਆ, ਤਾਂ ਮੇਰਾ ਜਿਉ ਣਾ ਔਖਾ ਹੋ ਜਾਏਗਾ। ਡਰਦੀ ਹਾਂ, ਝਿਜਕਦੀ ਹਾਂ, ਸ਼ਰਮਾਂਦੀ ਹਾਂ — ਖ਼ਿਆਲ ਵੀ ਆਉਂਦਾ ਹੈ