ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/214

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਇਹ ਖ਼ਿਆਲ ਕਰ ਕੇ ਦੁਖ ਹੁੰਦਾ ਹੈ ਕਿ ਤੁਸੀ ਮੇਰੇ ਸਭ ਤੋਂ ਚੰਗੇ ਜਜ਼ਬਿਆਂ ਤੇ ਵਲਵਲਿਆਂ ਨਾਲ ਖੇਡਦੇ ਰਹੋ ਤੇ ਫੇਰ ਉਨਾਂ ਨੂੰ ਕੋੰਹਦੇ ਰਹੋ। ਜੇ ਮੈਂ ਵੀ ਬਦਲਾ ਲੈਣ ਵਾਲੀਆਂ ਚੋਂ ਇਕ ਹੁੰਦੀ ਤਾਂ ਅਜ ਤੁਹਾਡੇ ਜੀਵਨ ਦਾ ਰੰਗ ਹੀ ਕੁਝ ਹੋਰ ਹੋਣਾ ਸੀ। ਦੇਵਿੰਦਰ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਔਰਤ ਦਾ ਇਕ ਵਾਲ ਸੈਂਕੜੇ ਢਗਿਆਂ ਦੀਆਂ ਜੋੜੀਆਂ ਖਿਚ ਸਕਦਾ ਹੈ।

ਮੈਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਹੈ, ਕਿ ਤੁਹਾਡੇ ਵਰਗੇ ਕਈ ਆਦਮੀ ਹਰਦਵਾਰ ਦੇ ਪਾਂਡਿਆਂ ਨਾਲੋਂ ਘਟ ਨਹੀਂ, ਜਿਹੜੇ ਮੇਰੇ ਵਰਗੀਆਂ ਲੜਕੀਆਂ ਦੇ ਜੀਵਨ ਵਿਚ ਆ ਖਲੋਂਦੇ ਹਨ ਤੇ ਫ਼ਸਲਾ ਫ਼ੁਸਲੂ ਕੇ ਆਪਣੇ ਵਸ ਵਿਚ ਕਰਨ ਦੀ ਕੋਸ਼ਸ਼ ਕਰਦੇ ਨੇ। ਬਹੁਤੀਆਂ ਵਿਚਾਰੀਆਂ ਨਾਲ ਤੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਧੋਖਾ ਹੀ ਧੋਖਾ ਹੁੰਦਾ ਰਹਿੰਦਾ ਹੈ, ਜਿਸ ਕਰ ਕੇ ਕਈ ਅਬਲਾ ਮੌਤ ਨੂੰ ਗ੍ਰਹਿਣ ਕਰਨਾ ਚੰਗਾ ਸਮਝਦੀਆਂ ਨੇ ਜਦ ਕਿ ਜੀਵਨ ਦੇ ਨੁਕਤਾ-ਨਿਗਾਹ ਨੂੰ ਬਦਲ ਕੇ ਆਪਣੀ ਜ਼ਿੰਦਗੀ ਚੰਗੀ ਬਣਾ ਸਕਦੀਆਂ ਨੇ। ਪਰ ਗਰੀਬ ਜਕੜੀਆਂ ਹੀ ਏਸ ਤਰ੍ਹਾਂ ਹੁੰਦੀਆਂ ਹਨ, ਕਿ ਕੁਝ ਵੀ ਨਹੀਂ ਕਰ ਸਕਦੀਆਂ।

ਦੇਵਿੰਦਰ ਜੀ, ਹੁਣ ਪਿਆਰ ਕਰਨਾ ਤੇ ਤੁਸੀ ਛੱਡ ਦਿੱਤਾ ਹੈ, ਕਿਤੇ ਗੁੱਸੇ ਹੋਣਾ ਨਾ ਸ਼ੁਰੂ ਕਰ ਦੇਣਾ।

ਤੁਹਾਡੀ ਠੁਕਰਾਈ ਹੋਈ..............

੨੦੦