ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਸਚ ਕਹਿੰਦੀ ਹਾਂ, ਕਿ ਮੈਂ ਤੁਹਾਨੂੰ ਦਿਲੋਂ ਪਿਆਰ ਕਰਦੀ ਰਹੀ। ਮੇਰੇ ਹਰ ਇਕ ਅੰਗ ਤੇ ਹਰ ਇਕ ਖੂਨ ਦੇ ਕਤਰੇ ਨੇ ਮੇਰਾ ਸਾਥ ਦਿੱਤਾ! ਇਹੋ ਜਿਹੀ ਕੋਈ ਗੱਲ ਵੀ ਨਹੀਂ ਸੀ ਜਿਹੜੀ ਮੈਂ ਤੁਹਾਡੇ ਲਈ ਨਹੀਂ ਸਾਂ ਕਰ ਸਕਦੀ । ਬਿਨਾਂ ਵ .. ... ... ਬਣਨ ਤੋਂ ਅਸਲ ਵਿਚ ਮੈਂ ਆਪਣੇ ਪਿਆਰ ਦੀ ਮਸ਼ੀਨ ਨੂੰ ਹੋਰ ਕੁਝ ਸਮਝਿਆ ਹੋਇਆ ਸੀ ਤੁਸਾਂ ਕੁਝ ਹੋਰ । ਏਸੇ ਮਤ ਭੇਦ ਨੇ ਤੁਹਾਨੂੰ ਮੇਰੇ ਕੋਲੋਂ ਜੁਦਾ ਕਰ ਦਿੱਤਾ।

ਮੈਂ ਤੁਹਾਨੂੰ ਹੀ ਨਹੀਂ, ਤੁਹਾਡੇ ਉਸ ਅਕਸ ਨੂੰ ਵੀ ਪਿਆਰ ਕਰਦੀ ਸਾਂ, ਜਿਸ ਨੂੰ ਮੇਰੇ ਦਿਮਾਗ ਦੇ ਖ਼ਿਆਲ ਨੇ ਤੁਹਾਡੇ ਆਲੇ ਦੁਆਲੇ ਬਣਾਇਆ ਹੋਇਆ ਸੀ। ਇਹ ਅਕਸ ਬੜਾ ਪਾਕ ਤੇ ਉੱਚੇ ਦਰਜੇ ਦਾ ਸੀ, ਜਿਸ ਤੇ ਮੇਰੇ ਦਿਮਾਗ਼ ਦੇ ਆਰਟਿਸਟ ਨੇ ਵਧ ਤੋਂ ਵਧ ਕਾਰੀਗਰੀ ਕੀਤੀ ਹੋਈ ਸੀ। ਤੇ ਹੁਣ ਜਦ ਉਹ ਹਵਾ ਤੇ ਧੁੰਧ ਨਾਲ ਮਿਲ ਗਿਆ ਹੈ ... .. ਮੈਨੂੰ ਲਭਿਆ ਨਜ਼ਰ ਨਹੀਂ ਆਉਂਦਾ। ਬਸ ਮੈਨੂੰ ਏਸੇ ਗਲ ਦਾ ਅਫ਼ਸੋਸ ਹੈ ਕਿ ਮੈਂ ਇਕ ਨਾ-ਮੁਮਕਿਨ ਵਡਿਆਈ ਦਾ ਸੁਪਨਾ ਲੈਂਦੀ ਰਹੀ ਤੇ ਹੁਣ ਜਦ ਮੇਰੀ ਉਸ ਸੁਪਨੇ ਤੋਂ ਜਾਗ ਖੁਲ੍ਹੀ ਹੈ - ਮੈਂ ਹੋਸ਼ ਵਿਚ ਆਈ ਹਾਂ - ਤਾਂ ਜੀਵਨ ਬਦਲ ਗਿਆ ਮਲੂਮ ਹੁੰਦਾ ਹੈ।

ਉਹ ! ਮੁਆਫ਼ ਕਰਨਾ, ਮੈਂ ਕਿਤੇ ਦੀ ਕਿਤੇ ਚਲੀ ਗਈ ਸਾਂ। ਸੋ ਤੁਹਾਡੇ ਘਰੋਂ ਆ ਕੇ, ਮੈਂ ਟਰੰਕ ਵਿਚੋਂ ਤੁਹਾਡੀ ਫ਼ੋਟੋ ਨੂੰ ਕਢਿਆ। ਬੜੀਆਂ ਰੀਝਾਂ ਨਾਲ ਤਕਿਆ - ਬੜੀਆਂ ਗੱਲਾਂ ਉਸ ਨਾਲ ਕੀਤੀਆਂ - ਹਸੀ ਵੀ ਰੋਈ ਵੀ ਤੇ ਫੇਰ ਟਰੰਕ ਵਿਚ ਰਖ ਦਿਤਾ।

ਕਲ੍ਹ ਤੁਸੀ ਲਾਹੌਰੋਂ ਆਪਣੀ ਕਲਾ ਨਾਲ ਵਾਪਿਸ ਆ ਜਾਉਗੇ। ਮੈਂ ਆਵਾਂਗੀ ਤੁਹਾਨੂੰ ਮਿਲਣ, ਤੁਹਾਨੂੰ ਨਵਿਆਂ ਬਣਿਆਂ ਦੇਖਣ।

ਇਹ ਖ਼ਤ ਹੁਣ ਭੇਜ ਤੇ ਸਕਦੀ ਨਹੀਂ, ਲਿਖ ਛਡਿਆ ਹੈ। ਮੌਕਾ ਮਿਲਣ ਤੇ ਪੁਜ ਜਾਏਗਾ।

ਮੈਂ ਹਾਂ,

ਆਪੇ ਸਮਝ ਜਾਣਾ ... ... ..

੨੧੫