ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸੇ ਤਰ੍ਹਾਂ ਤੁਸੀ ਵੀ ਮੇਰੇ ਅੰਦਰ ਜਗਾਏ ਖ਼ਿਆਲਾਂ ਤੋਂ ਜਾਣੂ ਨਹੀਂ। ਮੇਰੀ ਕੋਸ਼ਸ਼ ਤੁਹਾਡੇ ਲਈ ਤੇ ਤੁਹਾਡੀ ਮੇਰੇ ਲਈ, ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਚੰਦ ਦੀਆਂ ਕਿਰਨਾਂ ਪਾਣੀ ਦੀਆਂ ਲਹਿਰਾਂ ਉੱਤੇ ਥੱਰਾਉਂਦੀਆਂ ਹਨ।

ਇਸ ਨਵੀਂ ਹਿਸ ਤੋਂ ਮੈਂ ਨਾ-ਖ਼ੁਸ਼ ਨਹੀਂ। ਜਦੋਂ ਤੁਸੀ ਵੀਰ ਜੀ ਕੋਲ ਆਉਂਦੇ ਹੋ, ਮੋਨੂੰ ਉਸ ਵੇਲੇ ਜੋ ਖੁਸ਼ੀ ਹੁੰਦੀ ਹੈ ਤੇ ਚਲੇ ਜਾਣ ਤੇ ਜੋ ਗ਼ਮ ਹੁੰਦਾ ਹੈ, ਉਸ ਨੂੰ ਮੈਂ ਜਾਣਦੀ ਤੇ ਮਹਿਸੂਸ ਕਰਦੀ ਹਾਂ, ਪਰ ਜ਼ਾਹਿਰ ਨਹੀਂ ਕਰ ਸਕਦੀ।

ਮੈਂ ਸਮਝਦੀ ਹਾਂ ਕਿ ਮੈਂ ਉਨ੍ਹਾਂ ਚੰਗਿਆੜਿਆਂ ਨਾਲ ਖੇਡ ਰਹੀ ਹਾਂ ਜਿਹੜੇ ਮੈਨੂੰ ਸਾੜ ਦੇਣਗੇ। ਜ਼ਹਿਰੀਲੇ ਸੱਪ ਦੇ ਖੂਬਸੂਰਤ ਰੰਗ ਨੂੰ ਦੇਖ ਕੇ ਇਕ ਬੱਚੇ ਦੀ ਤਰ੍ਹਾਂ ਉਸ ਨਾਲ ਖੇਡਦੀ ਹਾਂ, ਜਿਹੜਾ ਮੈਨੂੰ ਜ਼ਰੂਰ ਡਸ ਲਵੇਗਾ। ਕਦੀ ਨਤੀਜੇ ਦੀ ਡਰਾਉਣੀ ਸ਼ਕਲ ਤੋਂ ਇੰਨਾਂ ਸਹਿਮ ਜਾਂਦੀ ਹਾਂ, ਕਿ ਬਤ ਬਣਕੇ ਖਲੋਤੀ ਰਹਿੰਦੀ ਹਾਂ। ਪਰ ਅਕਲ ਨੂੰ ਜਜ਼ਬਾਤਾਂ ਨੇ ਕੁਝ ਇਸ ਤਰ੍ਹਾਂ ਕਾਬੂ ਜਿਹਾ ਕੀਤਾ ਹੈ, ਕਿ ਖ਼ਤਰਿਆਂ ਦਾ ਅਹਿਸਾਸ ਹੀ ਚਲਾ ਜਾਂਦਾ ਹੈ। ਏਥੋਂ ਤਕ ਕਿ ਮੈਂ ਸੋਚਣਾ ਵੀ ਪਸੰਦ ਨਹੀਂ ਕਰਦੀ, ਕਿ ਇਸ ਦਾ ਅੰਤ ਕੀ ਹੋਵੇਗਾ।

ਅਸਲ ਵਿਚ, ਸਮਾਜ ਦੇ ਡਰ ਤੋਂ ਮੈਂ ਜਿੰਨਾ ਤੁਹਾਡੇ ਕੋਲੋਂ ਪਰੋ ਹਟਣਾ ਚਾਹੁੰਦੀ ਹਾਂ, ਓਨੀ ਹੀ ਸਗੋਂ ਨੇੜੇ ਹੁੰਦੀ ਜਾ ਰਹੀ ਹਾਂ। ਬਦੇ ਬਦੀ ਤੁਹਾਡਾ ਖ਼ਿਆਲ ਦਿਲ ਵਿਚ ਸਮਾਈ ਜਾਂਦਾ ਹੈ। ਇਹ ਖ਼ਿਆਲ ਮੇਰੇ ਅੰਦਰ ਕੋਈ ਹਿਲ ਜੁਲ ਜਿਹੀ ਪੈਦਾ ਕਰ ਦੇਂਦਾ ਹੈ, ਤੇ ਮੈਂ ਸੋਚਣ ਲਗ ਜਾਂਦੀ ਹਾਂ, ਕਿ ਸ਼ਾਇਦ ਇਸਨੂੰ ਹੀ ਕਿਤੇ 'ਪਿਆਰ' ਕਿਹਾ ਜਾਂਦਾ ਹੈ।

ਖਿਮਾ ਕਰਨਾ, ਮੈਂ ਏਨਾਂ ਕੁਝ ਬੇ-ਵਸੀ ਜਿਹੀ ਵਿਚ ਲਿਖੀ ਜਾ ਰਹੀ ਹਾਂ। ਮੈਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਕੀ ਕੁਝ ਲਿਖ ਦਿੱਤਾ ਹੈ। ਮੇਰੇ ਜਜ਼ਬਾਤਾਂ ਵਿਚ ਕੁਝ ਅਜੀਬ ਕਸ਼-ਮ-ਕਸ਼ ਹੋ ਰਹੀ ਹੈ। ਇਸ ਦਾ ਤੁਹਾਨੂੰ ਪਤਾ ਨਹੀਂ ਲਗ ਸਕਦਾ। ਜੀਵਨ ਦੀਆਂ ਰੀਝਾਂ ਇਨਸਾਨ ਨੂੰ ਇਸੇ ਤਰ੍ਹਾਂ