ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਤ ਨੰ: ੨੧

ਮੇਰੇ ਰਾਣੇ ਦੇਵਿੰਦਰ ਜੀ,

ਤੁਹਾਡੇ ਐਤਕਾਂ ਦੇ ਖ਼ਤ ਨੇ ਮੇਰੇ ਤੇ ਬੜਾ ਡੂੰਘਾ ਅਸਰ ਕੀਤਾ ਹੈ। ਦਿਨੋ ਦਿਨ ਮੇਰੇ ਦਿਲ ਵਿਚ ਤੁਹਾਡੀ ਕਦਰ ਵਧਦੀ ਜਾ ਰਹੀ ਹੈ। ਪਤਾ ਨਹੀਂ ਕਿਥੇ ਖ਼ਤਮ ਹੋਏ। ਖ਼ਤਮ ਇਸ ਨੇ ਕੀ ਹੋਣਾ ਹੋਇਆ, ਕਿਉਂਕਿ ਮੇਰਾ ਪਿਆਰ ਵੀ ਤੇ ਰੇਲ ਦੀ ਪਟੜੀ ਦੀ ਤਰ੍ਹਾਂ ਨਾਲ ਨਾਲ ਚਲਦਾ ਜਾ ਰਿਹਾ ਹੈ। ਸੋ ਠੀਕ, ਤੁਸੀ ਹੁਣ ਲਿਖਾਰੀ ਬਣਦੇ ਜਾ ਰਹੇ ਹੋ, ਜਲਦੀ ਹੀ ਤੁਹਾਡਾ ਨਾਂ ਰੌਸ਼ਨ ਹੋ ਜਾਏਗਾ, ਤੇ ਉਸ ਰੌਸ਼ਨੀ ਵਿਚ ਸਭ ਤੋਂ ਵਧੀਕ ਰੂਹ ਮੇਰੀ ਚਮਕੇਗੀ। ਆਖ਼ਿਰ ਮੇਰੀ ਵੀ ਓਨੀ ਹੀ ਕਦਰ ਹੋਵੇਗੀ। ਮੇਰੀ ਖ਼ੁਸ਼ੀ ਦੀ ਹਦ ਨਹੀਂ ਰਹਿੰਦੀ, ਜਦੋਂ ਮੈਨੂੰ ਤੁਹਾਡੀ ਮਸ਼ਹੂਰੀ ਵਧਨ ਦਾ ਖ਼ਿਆਲ ਆਉਂਦਾ ਹੈ। ਹੁਣ ਵੀ ਜਦੋਂ ਕਿਤੇ ਤੁਹਾਡੀ ਪ੍ਰਸੰਸਾ ਵਿਚ ਕੋਈ ਵੀ ਲਫ਼ਜ਼ ਕਿਸੇ ਦੇ ਮੂੰਹੋ ਬੋਲਿਆ ਜਾਂਦਾ ਹੈ, ਤਾਂ ਮੈਂ ਆਪਣੇ ਅੰਦਰ ਇਕ ਅਜੀਬ ਖ਼ੁਸ਼ੀ ਅਨੁਭਵ ਕਰਦੀ ਹਾਂ।

ਮੈਂ ਇਹ ਪੜ੍ਹ ਕੇ ਖ਼ੁਸ਼ੀ ਵਿਚ ਫੁਲ ਗਈ ਹਾਂ, ਕਿ "... ... ... ਜੀ ਤੁਹਾਡਾ ਪਿਆਰ ਮੇਰੀ ਲਿਖਤ ਨੂੰ ਚਮਕਾ ਰਿਹਾ ਹੈ। ਮੇਰੇ ਵਿਚ ਨਵਾਂ ਉਤਸ਼ਾਹ ਪੈਦਾ ਕਰ ਰਿਹਾ ਹੈ ... ..."

"ਕੀ ਮੈਂ ਵੀ ਕਿਸੇ ਦੇ ਕੰਮ ਆ ਸਕਦੀ ਹਾਂ?" ਇਹ ਖ਼ਿਆਲ ਮੇਰੇ ਜੀਵਨ ਨੂੰ ਹੋਰ ਵੀ ਉੱਚਾ ਕਰੀ ਜਾਂਦਾ ਹੈ। ਦੇਵਿੰਦਰ ਜੀ ਮੈਨੂੰ ਅਜ ਇਸ ਨਵੀਂ ਗੱਲ ਦਾ ਪਤਾ ਲਗਾ ਕਿ ਕਿਸੇ ਦੇ ਕੰਮ ਆ ਸਕਣ ਦੀ ਚਾਹ

੬੨