ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਬੇਰੰਜਰ ਜੋਨ ਬੇਰੰਜਰ ਜੇਨ ਬੋਰੰਜਰ ਜੇਨ ਬੇਰੰਜਰ ਜੋਨ ਬੇਰੰਜਰ ਜੇਨ ਵੀ! ਇਸਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। (ਬੇਰੰਜਰ ਫੇਰ ਉਬਾਸੀ ਲੈਂਦਾ ਹੈ॥ ਮੂੰਹ 'ਤੇ ਹੱਥ ਰੱਖ ਕੇ... ਕਰ ! (ਉਬਾਸੀ ਲੈਂਦੇ ਹੋਏ) ਓਹ ਹਾਂ .. ਹਾਂ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹ ਖ਼ਤਰਨਾਕ ਹੈ। ਮੈਂ ਸਮਝ ਈ ਨੀ ਸੀ ਸਕਿਆ। ਪਰ ਛੱਡ ਨਾ ਹੁਣ ਇਹਨੂੰ, ਅਸੀਂ ਕਾਹਦੇ ਲਈ ਆਏ ਸੀ ਇੱਥੇ ! ਸਾਨੂੰ ਟਾਊਨ ਕੌਂਸਲ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ। ਹੋਰ ਕੌਂਸਲ ਦਾ ਮਤਲਬ ਕੀ ਹੈ ? ... ਹੈ ਕਾਹਦੇ ਲਈ ? (ਉਬਾਸੀ ਲੈਣ ਲੱਗਦਾ ਹੈ, ਛੇਤੀ ਨਾਲ ਮੂੰਹ 'ਤੇ ਹੱਥ ਰੱਖਦਾ ਹੈ!) ਓ... ਐਕਸਕਿਉਜ਼ ਮੀ... ਉਹ ਗੈਂਡਾ ਸ਼ਾਇਦ ਚਿੜੀਆਘਰ 'ਚੋਂ ਭੱਜਿਆ ਹੋਏਗਾ। ਸੁਫ਼ਨੇ ਆ ਰਹੇ ਤੈਨੂੰ ਦਿਨੇ ਈ... ਮੈਂ ਪੂਰੀ ਤਰ੍ਹਾਂ ਜਾਗ ਰਿਹਾਂ। ਸੁੱਤਾ ਜਾਂ ਜਾਗਦਾ, ਇੱਕੋ ਈ ਗੱਲ ਐ। ਪਰ ਕੁਝ ਫ਼ਰਕ ਤਾਂ ਹੈ: (ਜ਼ੋਰ ਦੇ ਕੋ) ਇਹ ਮੁੱਦਾ ਨਹੀਂ ! ਪਰ ਤੂੰ ਹੁਣੇ ਕਿਹਾ ਕਿ ਸੁੱਤਾ ਜਾਂ ਜਾਗਦਾ, ਕੋਈ ਫ਼ਰਕ ਈ ਨਹੀਂ। ਤੇਰੇ ਨੀ ਸਮਝ ਆਉਣੀ।ਸੁਫ਼ਨਾ ਚਾਹੇ ਸੁੱਤੇ ਹੋਏ ਦੇਖੋ ਜਾਂ ਜਾਗਦੇ ਹੋਏ, ਕੋਈ ਫ਼ਰਕ ਨਹੀਂ ਦੋਹਾਂ 'ਚ। ਸੁਫ਼ਨੇ ਤਾਂ ਦੇਖਦਾਂ ਮੈਂ ਜ਼ਿੰਦਗੀ ਸੁਫਨਾ ਈ ਤਾਂ ਹੈ। ਜਦੋਂ ਤੂੰ ਕਿਹਾ ਕਿ ਉਹ ਗੈਂਡਾ ਚਿੜੀਆਘਰ 'ਚੋਂ ਭੱਜਿਆ ਹੋਇਗਾ... ਲਾਜ਼ਮੀ ਏ ਕਿ ਤੂੰ ਉਸ ਵੇਲੇ ਸੁਫ਼ਨਾ ਲੈ ਰਿਹਾ ਸੀ। ਮੈਂ ਤਾਂ ਬਸ ਕਿਹਾ ਸੀ ਕਿ ਸ਼ਾਇਦ ... ਕਿਉਂਕਿ ਸ਼ਹਿਰ 'ਚ ਕੋਈ ਚਿੜੀਆਘਰ ਹੈ ਹੀ ਨਹੀਂ, ਜਦੋਂ ਦੇ ਜਾਨਵਰ ਸਾਰੇ ਪਲੇਗ ’ਚ ਮਾਰੇ ਗਏ ... ਮੁੱਦਤਾਂ ਹੋ ਗਈਆਂ। (ਬਿਲਕੁਲ ਉਸੇ ਮੂਡ ’ਚ) ਤਾਂ ਫੇਰ ਸਰਕਸ 'ਚੋਂ ਭੱਜਿਆ ਹੋਏਗਾ। ਕਿਹੜੀ ਸਰਕਸ ਦੀ ਗੱਲ ਕਰ ਰਿਹਾਂ ਤੂੰ ? ਪਤਾ ਨਹੀਂ ਕੋਈ ਲੱਗੀ ਹੋਏਗੀ ! ਤੈਨੂੰ ਪਤਾ,... ਚੰਗੀ ਤਰ੍ਹਾਂ ਪਤਾ ਕਿ ਕੌਂਸਲ ਨੇ ਇਹੋ ਜਿਹੀਆਂ ਤਮਾਮ ਚੀਜ਼ਾਂ 'ਤੇ ਪਾਬੰਦੀ ਲਾ ਰੱਖੀ ਐ। ਜਦੋਂ ਅਸੀਂ ਹਾਲੇ ਬੱਚੇ ਸਾਂ, ਉਦੋਂ ਦੀ ਸ਼ਹਿਰ 'ਚ ਕੋਈ ਸਰਕਸ ਨਹੀਂ ਆਈ। (ਰੋਕਦੇ ਰੋਕਦੇ ਵੀ ਉਬਾਸੀ ਆ ਜਾਂਦੀ ਹੈ। ਫੇਰ .. ਜ਼ਰੂਰ ਸ਼ਹਿਰੋਂ ... ਬਾਹਰ ਕਿਤੇ ਕਿਸੇ ਦਲਦਲੀ ਜ਼ਮੀਨ ’ਚ ਲੁਕਿਆ ਹੋਣੈ ... ਉਦੋਂ ਦਾ ? ਬੋਰੰਜਰ ਜੇਨ ਬੋਰੰਜਰ मेठ ਬੋਰੰਜਰ ਜੋਨ ਬੇਰੰਜਰ ਜੋਨ ਬੋਰੰਜਰ 19 | ਗੈਂਡੇ