ਪੰਨਾ:ਗ੍ਰਹਿਸਤ ਦੀ ਬੇੜੀ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾ ਦਾਨ, ਧਰਮ ਯਾ ਪਾਪ, ਸਫਾਈ ਯਾ ਗੰਦਗੀ, ਅਰੋਗਤਾ ਯਾ ਬੀਮਾਰੀ, ਸਤ ਯਾ ਵਿਭਚਾਰ, ਨੇਕੀ ਯਾ ਬਦੀ, ਗਲ ਕੀ ਹਰੇਕ ਗਲ ਗਰਭ ਦੇ ਦਿਨਾਂ ਤੋਂ ਹੀ ਮਾਂ ਵਲੋਂ ਬਚੇ ਦੇ ਦਿਲ ਦਿਮਾਗ ਤੇ ਪ੍ਰਕ੍ਰਿਤੀ ਉਤੇ ਅਸਰ ਪਾਉਣ ਲਗ ਜਾਂਦੀ ਹੈ ।

ਕਹਿੰਦੇ ਹਨ ਕਿ ਸਕਾਟਲੈਂਦ ਦੇ ਪ੍ਰਸਿਧ ਕਵੀ 'ਰਾਬਰਟ ਬਰਨਸ' ਦੀ ਮਾਂ ਹਸਮੁਖ ਸੀ ਤੇ ਓਸ ਨੂੰ ਪੁਰਾਣੀਆਂ ਕਵਿਤਾ ਖੂਬ ਯਾਦ ਸਨ ਤੇ ਓਹ ਘਰ ਦੇ ਕੰਮ ਕਾਜ ਕਰਨ ਵੇਲੇ ਓਹਨਾਂ ਨੂੰ ਬੜੇ ਪ੍ਰੇਮ ਨਾਲ ਗਾਉਦੀ ਹੁੰਦੀ ਸੀ, ਜਿਸਦਾ ਫਲ ਏਹ ਹੋਯਾ ਕਿ ਓਸ ਦਾ ਬਚਾ ਜਗਤ ਪ੍ਰਸਿੱਧ ਕਵੀ ਬਣਿਆ।

ਨੈਪੋਲੀਅਨ ਬੋਨਾ ਪਾਰਟ ਦੀ ਬਾਬਤ ਇਤਿਹਾਸਕ ਉਗਾਹੀ ਹੈ ਕਿ ਜਦ ਓਹ ਗਰਭ ਵਿਚ ਸੀ ਤਾਂ ਉਸ ਦੀ ਘੋੜੇ ਉਤੇ ਚੜ ਕੇ ਰਣ ਭੂਮੀ ਵਿਚ ਗਈ ਸੀ ਤੇ ਕਈ ਮਹੀਨੇ ਉਸ ਨੂੰ ਜੰਗ ਵਿਚ ਹੀ ਬਿਤਾਉਣੇ ਪਏ ਸਨ, ਜਿਸ ਕਰਕੇ ਉਸ ਨੂੰ ਜੰਗੀ ਵਿਦਿਆ ਨਾਲ ਬੜਾ ਪਿਆਰ ਹੋ ਗਿਆ ਸੀ ! ਏਹਨਾਂ ਗਲਾਂ ਨੇ ਬਚੇ ਉਤੇ ਅਸਰ ਕੀਤਾ ਤੇ ਉਹ ਅਜੇਹਾ ਲੜਾਕਾ ਤੇ ਬਹਾਦਰ ਜੰਮਿਆਂ ਕਿ ਆਪਣੇ ਬਾਹੂ ਬਲ ਨਾਲ ਬਲਵਾਨ ਸ਼ਹਿਨਸ਼ਾਹ ਬਣ ਗਿਆ ।

ਇਕ ਇਸਤ੍ਰੀ ਨੇ ਖਰਚਾਂ ਤੋਂ ਤੰਗ ਆਉਣ ਦੇ ਕਾਰਨ ਗਰਭ ਦੇ ਦਿਨਾਂ ਵਿਚ ਆਪਣੇ ਪਤੀ ਦੇ ਸੰਦੂਕ ਵਿਚੋਂ ਕੁਝ ਰੁਪੈ ਚੁਰਾ ਲੀਤੇ, ਜਿਸ ਕਰਕੇ ਉਸ ਦਾ ਪੁੱਤ੍ਰ ਵੀ ਵਡਾ ਹੋ ਕੇ ਚੋਰ ਨਿਕਲਿਆ, ਪਰ ਉਸ ਦੀ ਚੋਰੀ ਆਪਣੇ ਘਰ ਦਿਆ ਦਾ ਹੀ ਨੁਕਸਾਨ ਕਰਦੀ ਸੀ, ਕਦੀ ਭੈਣ ਦੀ ਘੜੀ, ਕਦੀ ਮਾਂ

-੧੦੦-