ਪੰਨਾ:ਗ੍ਰਹਿਸਤ ਦੀ ਬੇੜੀ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਹਨਾਂ ਦੇ ਦਿਮਾਗ ਤੇ ਅਰੋਗਤਾ ਉਤੇ ਬਹੁਤ ਭੈੜਾ ਅਸਰ ਪੈਂਦਾ ਹੈ, ਸਗੋਂ ਕਈ ਲਾਇਕ ਤੇ ਸਮਝਦਾਰ ਬਚੇ ਏਸਤਰਾਂ ਸ਼ਕਤਿ ਹੀਨ ਹੋ ਜਾਂਦੇ ਹਨ । ਜਿਥੋਂ ਤਕ ਹੋ ਸਕੇ ਬਚਿਆਂ ਦੀ ਤਾਲੀਮ ਵੇਲੇ ਪ੍ਰਮਾਨ ਤੇ ਸਬੂਤ ਹੋਣੇ ਚਾਹੀਦੇ ਹਨ ਤੇ ਪੋਥੀਆਂ ਦੇ ਭਾਵ ਨੂੰ ਸੁਆਦਲੀਆਂ ਕਥਾ ਕਹਾਣੀਆਂ ਦ੍ਵਰਾ ਸਮਝਾਯਾ ਜਾਵੇ । ਬਚਿਆਂ ਦੀ ਵਡੀ ਤਾਲੀਮ ਏਹੋ ਹੈ ਕਿ ਉਹਨਾਂ ਨੂੰ ਚੰਗੇ ਪ੍ਰਮਾਣ ਦੇ ਨਮੂਨੇ ਵਖਾਏ ਜਾਣ, ਜਿਨ੍ਹਾਂ ਦੀ ਰੀਸ ਕਰਨ ਨਾਲ ਉਹਨਾਂ ਦਾ ਸੁਭਾਉ ਆਪਣੇ ਆਪ ਹੀ ਨੇਕੀ ਤੋਂ ਸਿਆਣਪ ਦੇ ਸਚੇ ਵਿਚ ਢਲ ਜਾਵੇ। ਬਚਿਆਂ ਦੀ ਸੇਵਾ ਵਾਸਤੇ, ਜੋ ਨੌਕਰ ਮੁਕਰਰ ਹੋਣ, ਉਨ੍ਹਾਂ ਦੀ ਨਿਗਰਾਨੀ ਖੂਬ ਰੱਖੀ ਜਾਵੇ ਤਾਂ ਜੋ ਉਹਨਾਂ ਦੀ ਸੰਗਤ ਨਾਲ ਬਚਿਆਂ ਦੇ ਅੰਦਰ ਖੁਦਗਰਜੀ ਤੇ ਬਦਮਜ਼ਾਜੀ ਦੀ ਵਾਦੀ ਨਾ ਪੈ ਜਾਵੇ ! ਸੈਂਕੜੇ ਬਚੇ ਹਰ ਵਰਹੇ ਭੈੜੇ ਨੌਕਰਾਂ ਤੇ ਮੰਦੇ ਲੜਕਿਆਂ ਦੀ ਕੁਸੰਗਤ ਨਾਲ ਖਰਾਬ ਹੋ ਜਾਂਦੇ ਹਨ, ਆਪਣੀ ਸੰਤਾਣ ਨੂੰ ਨੌਕਰਾਂ ਦੇ ਹਵਾਲੇ ਕਰਕੇ ਆਪ ਗਾਫਲ ਹੋ ਜਾਣਾ ਏਸ ਨਾਲੋਂ ਵਧਕੇ ਮੂਰਖਤਾ ਹੀ ਕੋਈ ਨਹੀਂ। ਇਕ ਯੂਨਾਨੀ ਕਹਾਵਤ ਹੈ ਕਿ ਜੇ ਅਸੀਂ ਅਪਣੇ ਬਚੇ ਦਾ ਉਸਤਾਦ ਅਪਣੇ ਗੁਲਾਮ ਨੂੰ ਬਣਾ ਦੇਈਏ ਤਾਂ ਛੇਤੀ ਹੀ ਸਾਡੇ ਪਾਸ ਇਕ ਦੀ ਥਾਂ ਦੋ ਗੁਲਾਮ ਹੋ ਜਾਣਗੇ, ਅਰਥਾਤ ਉਹ ਬਚਾ ਹੀ ਗੁਲਾਮਾਂ ਵਰਗੇ ਸੁਭਾ ਦਾ ਹੋ ਜਾਵੇਗਾ। ਬਚਿਆਂ ਦੇ ਅੰਦਰ ਰੀਸ ਕਰਨ ਦਾ ਮਾਦਾ ਕੁਦਰਤੀ ਹੁੰਦਾ ਹੈ, ਏਸ ਲਈ ਉਹਨਾਂ ਦੇ ਸਾਹਮਣੇ ਅਜੇਹੇ ਨਮੂਨੇ ਪੇਸ਼ ਕਰਨੇ ਚਾਹੀਦੇ ਹਨ ਜਿਨਾਂ ਦੀ ਰੀਸ ਕਰਨੀ ਉਹਨਾਂ ਵਾਸਤੇ ਗੁਣਕਾਰੀ ਹੋਵੇ | ਬਚਿਆਂ ਦੇ ਨਾਲ ਜੇ ਕੋਈ

-੧੧੨-