ਪੰਨਾ:ਗ੍ਰਹਿਸਤ ਦੀ ਬੇੜੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਰੋਂਦੇ ਤੇ ਕੁਰਲਾਂਦੇ,
ਖਿਝ ਖਿਝ ਕੇ ਹਨ ਉਮਰ ਲੰਘਾਂਦੇ ।
ਪਰ ਜੇ ਦੁਖ ਏਹ ਕੱਟਣੇ ਚਾਹੋ,
'ਪਰੇਮ' ਤਈਂ ਦਿਲ ਵਿਚ ਵਸਾਓ |

ਪਰੇਮ ਦਏ ਸਾਰੇ ਦੁਖ ਟਾਲ,
ਪਰੇਮ ਕਰੋ ਇਕ ਦੂਜੇ ਨਾਲ।

ਜਿਕੁਰ ਸੇਮੇ ਪਾਣੀ ਵਾਲੇ,
ਦੇਣ ਵਗਾ ਨਦੀਆਂ ਤੇ ਨਾਲੇ ॥
ਤਿੱਕੁਰ ਮਿੱਠਤ, ਪਰੇਮ ਪਿਆਰ,
ਨੇਕ-ਦ੍ਰਿਸ਼ਟ ਤੇ ਸ਼ੁਧਾਚਾਰ ।
ਆਤਮ ਨਦੀਆਂ ਤਈਂ ਵਗਾਵਨ,
ਓਹ ਨਦੀਆਂ ਦਿਲ ਠੰਢਕ ਪਾਵਨ ।

ਰਹੇ ਸ਼ਾਂਤ ਚਿਤ, ਅਨੰਦ ਨਾਲ ।
ਪਰੇਮ ਕਰੋ ਇਕ ਦੂਜੇ ਨਾਲ !

ਐਪਰ ਆਕੜ ਤੇ ਹੰਕਾਰ,
ਇਕ ਦੂਜੇ ਸੰਗ ਖਾਣੀ ਖਾਰ ।
ਆਪਸ ਦੇ ਵਿਚ ਵੈਰ ਵਧਾਂਦੇ,
ਸੁਖ ਗੁਆਂਦੇ, ਦੁਖ ਪੁਚਾਂਦੇ ।
ਭਲਿਆਂ ਦੀ ਹੈ ਏਹੋ ਕਾਰ,
ਕਰਨਾ ਸਭ ਦੇ ਨਾਲ ਪਿਆਰ ॥

ਹਰ ਦਮ ਰੱਖੋ ਏਹੋ ਚਾਲ |
ਪਰੇਮ ਕਰੋ ਇਕ ਦੂਜੇ ਨਾਲ ।

ਦੁਨੀਆਂ ਜੀਵਨ ਹੈ ਦਿਨ ਚਾਰ,
ਕੀ ਲੈਣਾ ਕਰਕੇ ਹੰਕਾਰ ?

-੧੨-