ਪੰਨਾ:ਗ੍ਰਹਿਸਤ ਦੀ ਬੇੜੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਹਿਰਦੇ ਵਿਚ ਨਿਵਾਸ ਰਖਦੇ ਹੋਣ, ਏਹ ਗਲਾਂ ਉਹਨਾਂ ਨੂੰ ਉੱਨਤ ਕਰਕੇ ਸੂਰਜ ਵਤ ਚਮਕਾਉਣਗੀਆਂ ।

'ਏਮਰਸਨ' ਕਹਿੰਦਾ ਹੈ ਕਿ ਸੋਹਣੀ ਵਾਦੀ ਸੋਹਣੀ ਸੂਰਤ ਨਾਲੋਂ ਚੰਗੀ ਹੈ, ਆਦਤ ਸੋਹਣੀ ਹੋਵੇ, ਸੁਭਾ ਪਵਿੱਤ੍ਰ ਤੇ ਮਿਠਾ ਹੋਵੇ, ਤਬੀਅਤ ਸਾਫ ਤੇ ਸ੍ਵਛ ਹੋਵੇ, ਏਹ ਗਲਾਂ ਮਨੁੱਖ ਦੇ ਅੰਦਰ ਇਕ ਆਕਰਖਣ ਸ਼ਕਤੀ ਪੈਦਾ ਕਰ ਦੇਂਦੀਆਂ ਹਨ । ਉਹ ਚੀਜ਼ ਜੋ ਇਜ਼ਤ, ਦੌਲਤ, ਪਦਵੀ ਤੇ ਸਭ ਕੁਝ ਦੁਆਉਂਦੀ ਹੈ, ਨੇਕ ਤੇ ਪਵਿਤ੍ਰ ਵਾਦੀ ਹੈ। ਜੇ ਕੋਈ ਆਦਮੀ ਨੇਕ ਨਹੀਂ ਤਾਂ ਉਸਦੀ ਸੁੰਦਰਤਾ, ਕੋਮਲਤਾ ਤੇ ਅਕਲ ਬਿਲਕੁਲ ਵਿਅਰਥ ਹੈ ।

ਉਹ ਚੀਜ਼ ਜੋ ਆਦਮੀ ਨੂੰ ਉੱਨਤੀ ਦੇ ਮੁਨਾਰੇ ਤੇ ਚੜਾਉਂਦੀ, ਉਸਦੀ ਨੀਂਹ ਨੂੰ ਪਕਿਆਂ ਕਰਦੀ, ਉਸਨੂੰ ਘਰ ਤੇ ਬਾਹਰ ਮਾਨ ਦੁਆਉਂਦੀ, ਬਲ ਤੇ ਤਾਕਤ ਵਧਾਉਂਦੀ, ਲੋਕਾਂ ਨੂੰ ਖਿਚਕੇ ਮਗਰ ਲਾਉਂਦੀ ਸ਼ਾਨ ਵਧਾਉਂਦੀ, ਕ੍ਰੋੜਾਂ ਲੋਕਾਂ ਦੇ ਦਿਲਾਂ ਨੂੰ ਜਿਤਦੀ, ਆਕੜ ਖਾਨਾਂ ਨੂੰ ਨਿਵਾਉਂਦੀ, ਪ੍ਰਤਾਪ ਤੇ ਤੇਜ਼ ਦੁਆਉਂਦੀ, ਹਕੂਮਤ ਬਖ਼ਸ਼ਦੀ ਤੇ ਦੀਨ ਦੁਨੀਆਂ ਵਿਚ ਮੁਖ ਉਜਲਾਂ ਕਰਾਉਂਦੀ ਹੈ, ਕੀ ਉਹ ਚੀਜ਼ ਫੈਸ਼ਨ ਹੈ ? ਸਜਾਵਟ ਹੈ ? ਖ਼ਾਨਦਾਨੀ ਵਡਿਆਈ ਹੈ ? ਨਹੀਂ, ਸਗੋਂ ਉਹ ਚੀਜ਼ "ਨੇਕ ਪਵਿਤ੍ਰ ਤੇ ਦ੍ਰਿੜ੍ਹ ਸੁਭਾਉ ਹੈ |"

ਵਾਦੀ ਜ਼ਿੰਦਗੀ ਦੇ ਤਾਜ ਦਾ ਇਕ ਚਮਕਦਾ ਹੀਰਾ ਹੈ, ਏਹ ਬੜੀ ਮੁੱਲ ਵਾਲੀ ਤੇ ਮਹਿੰਗੀ ਚੀਜ਼ ਹੈ, ਵਡੇ ਤੋਂ ਵਡਾ ਦਰਜਾ ਏਸਦੇ ਅਧੀਨ ਰਹਿੰਦਾ ਹੈ, ਏਸਦੀ ਸ਼ਾਨ ਤਾਜ ਤੇ ਤਖਤ ਨਾਲੋਂ ਵੀ ਉੱਚੀ ਹੈ, ਸਾਰੀ ਇਜ਼ਤ, ਸਾਰੀ

-੧੨੨-