ਪੰਨਾ:ਗ੍ਰਹਿਸਤ ਦੀ ਬੇੜੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਤੇ ਦੁਨੀਆਂ ਦੇ ਉਹਨਾਂ ਦੀ ਕਦਰ ਨਹੀਂ ਕੀਤੀ ਤਾਂ ਸਮਝ ਲਵੋ ਕਿ ਸਾਡੇ ਗੁਣ ਮੁਕੰਮਲ ਨਹੀਂ ਹਨ ਤੇ ਅਸੀਂ ਆਪਣੀ ਯੋਗਤਾ ਦਾ ਗਲਤ ਅੰਦਾਜ਼ਾ ਲਾਯਾ ਹੈ।

ਤ੍ਰਕੀ ਦੀ ਦੌੜ ਵਿਚ ਦੁਨੀਆਂ ਕਿਸੇ ਅੱਗੇ ਰੋਕ ਨਹੀਂ ਪਾ ਸਕਦੀ, ਜੇ ਤੁਹਾਡੇ ਅੰਦਰ ਗੁਣ ਮੌਜੂਦ ਹਨ ਤਾਂ ਅੱਜ ਯਾ ਕੱਲ ਉਹਨਾਂ ਦਾ ਪਤਾ ਲੋਕਾਂ ਨੂੰ ਜ਼ਰੂਰ ਲਗੇਗਾ, ਤੁਹਾਨੂੰ ਕਾਮਯਾਬੀ ਦੇ ਮਗਰ ਮਗਰ ਭੱਜਣ ਦੀ ਥਾਂ ਆਪਣੇ ਗੁਣਾਂ ਨੂੰ ਮੁਕੰਮਲ ਕਰਨ ਦਾ ਜਤਨ ਕਰਨਾ ਚਾਹੀਦਾ ਹੈ।

ਏਹ ਬੜੀ ਮੂਰਖਤਾਂ ਦੀ ਗੱਲ ਹੈ ਕਿ ਇਕ ਸਾਧਾਰਨ ਤੇ ਅਪੂਰਨ ਗੁਣਾਂ ਦਾ ਆਦਮੀ ਲੋਕਾਂ ਨੂੰ ਆਪਣੀ ਉਪਮਾ ਕਰਨ ਲਈ ਬਦੋ ਬਦੀ ਮਜਬੂਰ ਕਰੇ । ਕੋਈ ਆਦਮੀ ਬਿਨਾ ਪਰੀਸ਼ਰਮ ਪੌੜੀਆਂ ਚੜ ਕੇ ਮੁਨਾਰੇ ਉਤੇ ਨਹੀਂ ਚੜ ਸਕਦਾ | ਨੇਕਨਾਮੀ ਦਾ ਦਰਜਾ ਕਦੀ ਸਫਾਰਸ਼ਾਂ ਨਾਲ ਹਾਸਲ ਨਹੀਂ ਹੋ ਸਕਦਾ, ਜੇ ਕਿਸੇ ਦੇ ਅੰਦਰ ਸੱਚੀ ਮੁਚੀ ਗੁਣ ਹਨ ਤਾਂ ਉਹ ਪ੍ਰਗਟ ਹੋਣੋਂ ਰਹਿ ਨਹੀਂ ਸਕਦੇ ।

"ਅਫਲਾਤੂੰ" ਕਹਿੰਦਾ ਹੈ ਕਿ "ਨੇਕ ਆਦਮੀ ਉਹ ਹੈ ਜਿਸਨੂੰ ਉਸਦੇ ਆਪਣੇ ਗੁਣਾਂ ਨੇ ਨੇਕ ਬਣਾਯਾ ਹੋਵੇ, ਜੋ ਆਦਮੀ ਦੋ ਚਾਰ ਸਫਾਰਸ਼ੀਆਂ ਯਾ ਖ਼ੁਸ਼ਾਮਦੀਆਂ ਦੇ ਕਹੇ ਨੇਕ ਹੋਣ ਦਾ ਦਾਵਾ ਕਰੇ ਉਹ ਮੂਰਖ ਹੈ ।"

ਹਰ ਆਦਮੀ ਦੇ ਜੀਵਨ ਦੀ ਕਦਰ ਤੇ ਕੀਮਤ ਦਾ ਅਨੁਮਾਨ ਏਸ ਗੱਲੋ ਲਗ ਸਕਦਾ ਹੈ ਕਿ ਉਸਨੇ ਦੁਨੀਆਂ ਵਿਚ ਚੰਗੇ ਕੰਮ ਕੀਤੇ ਹਨ ! ਏਹ ਕਹਿਣਾ ਬੜਾ ਹੀ ਭੈੜਾ ਹੈ ਕਿ "ਆਦਮੀ ਦੇ ਕਥਨ ਤੇ ਗੁਣ ਉਸ ਦੇ ਆਪਣੇ ਹੱਥ ਵਿਚ

-੧੩੩-