ਪੰਨਾ:ਗ੍ਰਹਿਸਤ ਦੀ ਬੇੜੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਪ੍ਰੇਮ, ਹਮਦਰਦੀ ਤੇ ਨਿਸ਼ਕਾਮਤਾਂ ਦੇ ਗੁਣ ਪੈਦਾ ਕਰਨੇ ਚਾਹੀਦੇ ਹਨ ।

ਏਹੋ ਜੇਹੇ ਗ੍ਰਹਿਸਥੀ ਘਰ ਬੇਸ਼ੁਮਾਰ ਹਨ ਜਿਨ੍ਹਾਂ ਤੋਂ ਪ੍ਰਸੰਨਤਾ ਤੇ ਸ਼ਾਂਤੀ ਕੋਹਾਂ ਦੂਰ ਨਸਦੀ ਹੈ ਅਤੇ ਓਹ ਹਰ ਵੇਲੇ ਦੁਖ. ਤੇ ਚਿੰਤਾ ਗ੍ਰਸਤ ਰਹਿੰਦੇ ਹਨ, ਜਿਸਦਾ ਕਾਰਨ ਕੇਵਲ ਏਹ ਹੈ ਕਿ ਓਹਨਾਂ ਘਰਾਂ ਦੇ ਆਦਮੀ ਸੁਖ-ਜਿਉੜੇ ਤੇ ਅਪਸ੍ਵਾਰਥੀ ਹਨ । ਪਤਨੀ ਦੀ ਅਰੋਗਤਾ ਤ ਤੰਦਰੁਸਤੀ ਦੇ ਵਾਸਤੇ ਪਤੀ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਪਤਨੀ ਨੂੰ ਅਰਾਮ ਤੇ ਦਿਲ ਪਰਚਾਵੇ ਦੇ ਕਾਫੀ ਸਮਿਆਨ ਪਾਪਤ ਹੋ ਸੱਕਣ, ਕਿਉਕਿ ਓਸਦੀ ਕੈਦੀਆਂ ਵਾਲੀ ਜ਼ਿੰਦਗੀ ਨੂੰ ਏਸ ਗੱਲ ਦੀ ਡਾਢੀ ਲੋੜ ਹੈ ।

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਅਰਧੰਗੀ ਸੁਚੱਜੀ ਤੇ ਗੁਣਵੰਤੀ ਹੋਵੇ ਅਤੇ ਉਸਦੇ ਅੰਦਰ ਏਹ ਸ਼ੁਭ ਗੁਣ ਘਰ ਕਰ ਜਾਣ ਤਾਂ ਤੁਸੀਂ ਆਪਣੇ ਘਰ ਨਾਲ ਪਯਾਰ ਕਰੋ ਤੇ ਆਪਣੇ ਪਯਾਰਿਆਂ ਨੂੰ ਆਪਨੇ ਧਨ, ਮਨ ਤੇ ਤਨ ਵਿਚ ਸ਼ਰੀਕ ਕਰੋ ।

ਪਰੇਮ ਦਾ ਮੁਲ 'ਪਰੇਮ' ਹੀ ਹੋ ਸਕਦਾ ਹੈ, ਜੇ ਤੁਸੀਂ ਚਾਹੋ ਕਿ ਤੁਹਾਡੀ ਵਹੁਟੀ ਖਿੜੇ ਮੱਤੇ ਤੇ ਪ੍ਰਸਨ ਚਿੱਤ ਨਾਲ ਤੁਹਾਡੀ ਹਮਦਰਦ ਤੇ ਦੁਖ ਸੁਖ ਵੰਡਾਉਣ ਵਾਲੀ ਬਣੇ ਤਾਂ ਉਹ ਵੀ ਇਸ ਗੱਲ ਦਾ ਹੱਕ ਰੱਖਦੀ ਹੈ ਕਿ ਤੁਹਾਡਾ ਜੀਵਨ ਵੀ ਉਸਦੇ ਸੁਖ ਤੇ ਅਰਾਮ ਵਾਸਤੇ ਵਕਫ ਹੋ ਜਾਵੇ ਅਤੇ ਤੁਸੀਂ ਵੀ ਉਸਦੇ ਨਾਲ ਵੈਸਾ ਹੀ ਪਰੇਮ, ਪਯਾਰ ਤੇ ਹਮਦਰਦੀ ਭਰਿਆ ਸਲੂਕ ਕਰੋ ।

ਜਿਸ ਜਗਾ ਵਾਹਿਗੁਰੂ ਦੀ ਮਰਜ਼ੀ ਹੈ ਕਿ ਮੁਹੱਬਤ

-੨੫-