ਪੰਨਾ:ਗ੍ਰਹਿਸਤ ਦੀ ਬੇੜੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਣਾ ਹੈ, ਓਸਦੇ ਵਾਸਤੇ ਏਹ ਜ਼ਰੂਰੀ ਸੀ ਕਿ ਸਿਰਜਨਹਾਰ ਦੀ ਪੂਰਨ ਹਿਕਮਤ ਦੁਆਰਾ ਕੋਈ ਚੀਜ ਐਸੀ ਵੀ ਰਚੀ ਜਾਵੇਂ ਜੋ ਮਰਦ ਦੇ ਸੰਤਾਨ ਉਪਜਾਊ ਮਾਦੇ ਨੂੰ ਕਬੂਲ ਕਰਨ ਤੇ ਓਸਦੇ ਕਾਮ ਦੇ ਜੋਸ਼ ਨੂੰ ਝੱਲਣ ਵਾਲੀ ਹੋਵੇ । ਇਹ ਸਾਰੇ ਗੁਣ ਮਨੁਖ ਦੇ ਜੇੜੇ ਤੀਵੀਂ ਤੋਂ ਬਿਨਾਂ ਹੋਰ ਕਿਸੇ ਵਿਚ ਵੀ ਮੌਜੂਦ ਨਹੀਂ ਹਨ, ਏਸ ਕਾਰਨ ਕਰਕੇ ਰੱਬੀ ਸਿਆਣਪ ਨੇ ਏਹ ਨਿਯਮ ਬਣਾ ਦਿਤਾ ਕਿ ਹਰੇਕ ਮਰਦ ਆਪਣਾ ਜੋੜਾ ਬਣਾਵੇ, ਜਿਸ ਨਾਲ ਘਰੋਗੀ ਕੰਮਾਂ ਦਾ ਪਰਬੰਧ, ਸੁਖ ਤੇ ਅਰਾਮ ਦੀ ਪਰਾਪਤੀ ਤੇ ਮਨੁਖ ਜਾਤੀ ਦੀ ਅਟਲਤਾ ਦਾ ਕੰਮ ਪੂਰਾ ਹੁੰਦਾ ਰਹੇ ਅਤੇ ਜਦ ਵਿਆਹ ਦਾ ਫਲ ਅਰਥਾਤ ਸੰਤਾਨ ਪ੍ਰਾਪਤ ਹੋ ਜਾਵੇ ਤਾਂ ਓਹੋ ਤੀਵੀਂ ਓਸਦੀ ਪਾਲਣ ਪੋਸਣ ਦੀ ਸੇਵਾ ਕਰੇ ।

'ਬੇਕਨ' ਦਾ ਕਥਨ ਹੈ ਕਿ "ਜਵਾਨ ਉਮਰ ਵਿਚ ਵਹੁਟੀਆਂ ਸਾਡੀਆਂ ਮਾਸ਼ੂਕ ਹੁੰਦੀਆਂ ਹਨ, ਅਧਿਅੜ ਉਮਰ ਵਿਚ ਸਾਡੀਆਂ ਹਮਦਰਦ ਤੇ ਬੁਢੀ ਉਮਰ ਵਿਚ ਗੋਲੀਆਂ ! ਏਸ ਵਾਸਤੇ ਆਦਮੀ ਨੂੰ ਵਿਆਹ ਜ਼ਰੂਰ ਕਰਨ ਚਾਹੀਦਾ ਹੈ |"

ਬਿਨਾਂ ਕਿਸੇ ਖਾਸ ਲਾਭ ਦੇ ਅਕਾਰਣ ਹੀ ਆਪਣੀ ਉਮਰ ਨੂੰ ਕਵਾਰਪੁਣੇ ਵਿਚ ਗੁਆਉਣਾ ਬੇ ਅਕਲੀ ਦੀ ਨਿਸ਼ਾਨੀ ਹੈ, ਅਜੇਹਾ ਕਰਨ ਨਾਲ ਸੰਸਾਰ ਦਾ ਸੁਖ ਤੇ ਅਰਾਮ ਨਸ਼ਟ ਹੋ ਜਾਂਦਾ ਹੈ ਅਤੇ ਬੇਅੰਤ ਨੁਕਸ ਪੈਦਾ ਹੁੰਦੇ ਹਨ ।

ਡਾਕਟਰ 'ਹੈਫ਼ਲੈਂਡ 'ਕਹਿੰਦਾ ਹੈ ਕਿ "ਵਿਆਹ

-੪੧-