ਪੰਨਾ:ਗ੍ਰਹਿਸਤ ਦੀ ਬੇੜੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਾਪਤੀ ਲਈ ਵੱਧ ਤੋਂ ਵੱਧ ਮੇਹਨਤ ਕਰਨਾ ਆਤਮਾ ਨੂੰ ਅਜੇਹੀ ਪ੍ਰਸੰਨਤਾ ਦੇਂਦਾ ਹੈ ਜੋ ਵੱਡੇ ਤੋਂ ਵੱਡਾ ਖਜ਼ਾਨਾ ਖਰਚ ਕਰਨ ਨਾਲ ਵੀ ਹਾਸਲ ਨਹੀਂ ਹੋ ਸਕਦੀ।

"ਜਾਰਜ ਹਰਬਰਟ" ਕਹਿੰਦਾ ਹੈ ਕਿ "ਜੇ ਤੁਸੀਂ ਏਸ ਵੇਲੇ ਧਨ ਹੀਨ ਹੋ ਤਾਂ ਰਤਾ ਚਿੰਤਾ ਨਾ ਕਰੋ, ਆਪਣੀ ਜ਼ਿੰਦਗੀ ਦਾ ਇਕ ਅਸੂਲ, ਆਪਣੇ ਜੀਵਨ ਦਾ ਇੱਕ ਆਦਰਸ਼ ਨੀਯਤ ਕਰ ਲਓ ਤੇ ਉਸਨੂੰ ਪੂਰਾ ਕਰਨ ਵਾਸਤੇ ਲਗਾਤਾਰ ਤੇ ਅਣਥੱਕ ਯਤਨ ਕਰੋ, ਇਕ ਸਮਾਂ ਆਵੇਗਾ ਕਿ ਤੁਸੀਂ ਉਸਦੀ ਕ੍ਰਿਪਾ ਨਾਲ ਮਾਲਾ ਮਾਲ ਹੋ ਜਾਓਗੇ।

ਜਿਨ੍ਹਾਂ ਦੀ ਜ਼ਿੰਦਗੀ ਦਾ ਆਦਰਸ਼ ਉੱਚਾ ਹੈ ਉਨ੍ਹਾਂ ਦੀ ਰਹਿਣੀ ਬਹਿਣੀ ਵੀ ਉੱਚ ਦਰਜੇ ਦੀ ਤੇ ਦੁੱਖਾਂ ਤਕਲੀਫਾਂ ਤੋਂ ਰਹਿਤ ਹੁੰਦੀ ਹੈ, ਏਸ ਸ੍ਰੇਣੀ ਵਿੱਚ ਵੱਡੇ ਵੱਡੇ ਉਚ ਦਰਜੇ ਦੇ ਮਾਲਦਾਰ, ਵਿੱਦਵਾਨ, ਕਵੀ, ਵਪਾਰੀ ਤੇ ਪਤਵੰਤੇ ਲੋਕ ਹੁੰਦੇ ਹਨ, ਓਹਨਾਂ ਦੀਆਂ ਹਿੰਮਤਾਂ ਉਚੀਆਂ, ਹੌਂਸਲੇ ਬੁਲੰਦ ਤੇ ਸੁਭਾਵ ਦ੍ਰਿੜ ਹੁੰਦੇ ਹਨ, ਓਹੋ ਲੋਕ ਸੋਹਣੇ ਮਹਿਲਾਂ ਵਿਚ ਰਹਿੰਦੇ ਚੰਗੀਆਂ ਖੁਰਾਕਾਂ ਖਾਂਦੇ ਤੇ ਸੰਸਾਰ ਦੀਆਂ ਤਮਾਮ ਨਿਆਮਤਾਂ ਦੇ ਆਨੰਦ ਮਾਣਦੇ ਹਨ, ਓਹਨਾਂ ਦੀ ਅਰੋਗਤਾ ਚੰਗੀ ਹੁੰਦੀ ਹੈ, ਓਹਨਾਂ ਦੇ ਦਿਮਾਗ਼ ਰੌਸ਼ਨ ਹੁੰਦੇ ਹਨ ਅਤੇ ਭਾਈਚਾਰਕ ਜ਼ਿੰਦਗੀ ਵਿੱਚ ਉਹ ਸਾਰਿਆਂ ਦੇ ਆਗੂ ਬਣਦੇ ਹਨ, ਏਹੋ ਉਹ ਲੋਕ ਹਨ ਜੋ ਪੁਸਤਕਾਂ ਦੇ ਰਚਨਹਾਰ ਹਨ ਤੇ ਉਚ ਦਰਜੇ ਦੇ ਹਿੱਤ ਏਹਨਾਂ ਦੀ ਕਲਮ ਤੇ ਜ਼ਬਾਨ ਤੋਂ ਨਿਕਲਦਾ ਹੈ।

"ਜਾਨਡੋਨੋ" ਦੀ ਕਬਰ ਉਤੇ ਇਹ ਇਬਾਰਤ ਖੁਦੀ ਹੋਈ ਹੈ:-

-੪੭-