ਪੰਨਾ:ਗ੍ਰਹਿਸਤ ਦੀ ਬੇੜੀ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਨੀਕਾਰਕ ਨਤੀਜੇ ਨਿਕਲਣ ਦਾ ਭੈ ਹੋਵੇ, ਵੀ ਮਾੜਾ ਹੈ । ਇਸ ਵਾਸਤੇ ਆਪਣੀ ਕਿਤੀ ਦੇ ਅਨੁਸਾਰ ਇੱਕ ਨੀਯਤ ਮਿਆਦ ਬੰਨ ਲੈਣੀ ਬੜੀ ਹੀ ਯੋਗ ਹੈ ਅਤੇ ਜਿੱਥੋਂ ਤੱਕ ਹੋ ਸਕੇ ਦ੍ਰਿੜਤਾ ਨਾਲ ਮਨ ਨੂੰ ਕਾਬੂ ਵਿਚ ਕਰਕੇ ਏਸ ਮਿਆਦ ਨੂੰ ਵਧਾਈ ਜਾਣਾ ਚਾਹੀਦਾ ਹੈ !ਦ੍ਰਿੜਤਾ ਵੱਡੀ ਚੀਜ਼ ਹੈ, ਇਸ ਨਾਲ ਆਦਮੀ ਹਰ ਮੁਸ਼ਕਲ ਤੋਂ ਮੁਸ਼ਕਲ ਕੰਮ ਨੂੰ ਫਤਹ ਕਰ ਲੈਂਦਾ ਹੈ | 'ਸ਼ੈਕਸਪੀਅਰ' ਕਹਿੰਦਾ ਹੈ ਕਿ ਸਿਰਫ਼ ਇੱਕੋ ਵਾਰ ਹਾਰ ਜਾਣ ਨਾਲ ਆਪਣੇ ਇਰਾਦੇ ਦੀ ਵਾਗ ਨੂੰ ਨਾ ਮੋੜੋ ।" ਦ੍ਰਿੜਤਾ ਤੇ ਇਸਤਕਬਾਲ ਨਾਲ ਕੇਵਲ ਏਹੋ ਨਹੀਂ ਹੁੰਦਾ ਕਿ ਆਦਮੀ ਵੱਡੇ ਵੱਡੇ ਕੰਮਾਂ ਨੂੰ ਪੂਰਨ ਕਰ ਲੈਂਦਾ ਹੈ, ਸਗੋਂ ਇਸ ਤਰਾਂ ਓਸਨੂੰ ਆਪਣੀ ਅੰਦਰੂਨੀ ਹਾਲਤ ਉਤੇ ਵਿਚਾਰ ਕਰਨੀ ਵੀ ਆ ਜਾਂਦੀ ਹੈ, ਜੋ ਸਿਆਣੇ ਲੋਕਾਂ ਦੇ ਭਾਣੇ ਇੱਕ ਵੱਡੀ ਬਰਕਤ ਹੈ !

ਮਾਮੂਲੀ ਖ਼ਾਹਸ਼ ਯਾ ਰਤਾ ਜਿੰਨੀ ਇੱਛਾ ਨਾਲ ਲੋਕ ਮਨ ਦੇ ਮਗਰ ਲੱਗ ਤੁਰਦੇ ਹਨ "ਓਹ ਓਹਨਾ ਬੇਅੰਤ ਖੁਸ਼ਤੀਆਂ ਤੋਂ ਵਾਂਜੇ ਰਹਿ ਜਾਂਦੇ ਹਨ ਜੋ ਮਨ ਨੂੰ ਕਾਬੂ ਵਿੱਚ ਰੱਖਣ ਨਾਲ ਪ੍ਰਾਪਤ ਹੁੰਦੀਆਂ ਹਨ । ਸਿਆਣੇ ਪਤੀ ਤੇ ਪਤਨੀ ਵਿਆਹ ਤੋਂ ਮਗਰੋਂ ਅਜੇਹੀਆਂ ਵਿਓਂਤਾਂ ਉੱਤੇ ਸਦਾ ਅਮਲ ਕਰਦੇ ਰਹਿੰਦੇ ਹਨ ਜਿਨਾਂ ਨਾਲ ਸੰਜਮ ਦੀ ਹੱਦ ਸਥਿਰ ਹੋ ਕੇ ਓਹਨਾਂ ਦਾ ਜੀਵਨ ਸੁੱਖ ਤੇ ਅਰਾਮ ਦਾ ਸੋਮਾ ਬਣ ਜਾਂਦਾ ਹੈ।

ਕਾਮ ਦੀ ਇੱਛਾ ਭੁੱਖ ਤੇ ਪਿਆਸ ਵਾਂਗੂੰ ਹੀ ਇੱਕ ਇੱਛਾ ਹੈ, ਤੇ ਜਿਸ ਤਰਾਂ ਭੁੱਖ ਨਾਲੋਂ ਵਧੀਕ ਖਾਣ ਤੇ ਪਿਆਸ ਤੋਂ ਵਧੀਕ ਪੀਣ ਨਾਲ ਦੇਹ ਵਿੱਚ ਰੋਗ ਉਤਪਨ ਹੁੰਦੇ ਹਨ

-੫੩-