ਪੰਨਾ:ਗ੍ਰਹਿਸਤ ਦੀ ਬੇੜੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਅਜੇਹੇ ਪ੍ਰਮਾਣ ਮੌਜੂਦ ਹਨ ਕਿ ਬਹੁਤੇ ਆਦਮੀਆਂ ਨੂੰ ਏਸ ਹੱਦ ਨਾਲ ਸ਼ਾਤੀ ਨਹੀਂ ਹੁੰਦੀ, ਏਸ ਵਾਸਤੇ, ਜੇਕਰ ਓਹ ਆਦਮੀ ਜਿਨਾਂ ਦਾ ਸੁਭਾ ਸੰਜਮੀ ਤੇ ਬੁਧੀ ਨਿਰਮਲ ਹੋਵੇ ਹਫਤੇ ਵਿੱਚ ਇੱਕ ਵਾਰੀ ਸੰਗ ਕਰੇ ਤਾਂ ਉਸਦੇ ਵਾਸਤੇ ਕੋਈ ਹਾਨੀ ਦੀ ਗੱਲ ਨਹੀਂ, ਜੇ ਅਸੀਂ ਅੰਮ੍ਰਿਤ ਪੀਣਾ ਚਾਹੀਏ ਤਾਂ ਕੁਦਰਤ ਖੁਦ ਸਾਨੂੰ ਪਯਾਲੇ ਭਰਕੇ ਦੇਂਦੀ ਹੈ, ਪਰ ਜੇ ਅਸੀ ਦਬਾ ਦਬ ਪਯਾਲੇ ਚੜਾਈ ਜਾਈਏ ਤਾਂ ਓਹ ਅੰਮ੍ਰਿਤ ਦੀ ਥਾਂ ਪਾਣੀ ਭਰ ਦੇਂਦੀ ਹੈ, ਜੇ ਫੇਰ ਵੀ ਨ ਟਲੀਏ ਤਾਂ ਪਾਣੀ ਦੀ ਥਾਂ ਕੋਈ ਕੌੜ ਚੀਜ਼ ਅਤੇ ਜੇ ਫੇਰ ਵੀ ਸੰਜਮ ਗ੍ਰਹਿਣ ਨਾ ਕਰੀਏ ਤਾਂ ਵਿਹੁ, ਜਿਸਦਾ ਨਤੀਜਾ ਮੌਤ ਹੁੰਦਾ ਹੈ ।

ਅਫਲਾਤੂ ਦਾ ਕਥਨ ਹੈ ਕਿ "ਜੇ ਤੂੰ ਚਾਹੁੰਦਾ ਹੈ ਕਿ ਤੇਰੇ ਆਨੰਦ ਕਾਇਮ ਰਹਿਣ ਤਾਂ ਆਪਣੇ ਐਸ਼ ਦੇ ਸਮਿਆਨ ਨੂੰ ਇੱਕ ਵਾਰੀ ਖਰਚ ਨਾ ਕਰ, ਸਗੋਂ ਕੁਝ ਬਚਾ ਰੱਖ ਤਾਂ ਜੋ ਫੇਰ ਕੰਮ ਆਵੇ !""

ਹਰੇਕ ਮਨੁੱਖ ਦੀ ਉਮਰ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:-

ਪਹਿਲਾ ਦੌਰ-ਜਵਾਨੀ ਦਾ, ਜੋ ੨੦-੨੧ ਵਰੇ ਦੀ ਉਮਰ ਤੱਕ ਹੁੰਦਾ ਹੈ।

ਦੂਜਾ ਦੌਰ-ਕਾਮ ਦੇ ਵੇਗ ਦਾ, ਜੋ ੨੧ ਤੋਂ ੪੫ - ਸਾਲ ਤੱਕ ਹੁੰਦਾ ਹੈ ।

ਤੀਜਾ ਦੌਰ-ਸਿਆਣਪ ਦਾ, ਜੋ ੪੫ ਤੋਂ ਯਾ ਏਸ ਤੋਂ ਵਧੀਕ ਤੱਕ ਹੁੰਦਾ ਹੈ ।

ਜਿਸ ਆਦਮੀ ਦੇ ਪਹਿਲੇ ਦੋਵੇਂ ਦੌਰ ਚੰਗੀ ਤਰ੍ਹਾਂ ਨਿਭੇ ਹੋਣ ਤੇ ਓਸ ਨੇ ਅਰੋਗ ਦੇ ਨਿਯਮਾਂ ਦੀ ਚੰਗੀ ਤਰ੍ਹਾਂ

-੫੫-