ਪੰਨਾ:ਗ੍ਰਹਿਸਤ ਦੀ ਬੇੜੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਥੀ ਦਾ ਪਹਿਲਾ ਸਫ਼ਾ ਪੜ੍ਹਨ ਨਾਲ ਹੀ ਤੁਹਾਡੇ ਸੁਭਾ ਉਤੇ ਗੰਦਾ ਜ਼ਹਰੀਲਾਂ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਯਾਦ ਰੱਖੋ ਕਿ ਤੁਸੀਂ ਭਾਂਡੇ ਨੂੰ ਤੋੜ ਕੇ ਫੇਰ ਜੋੜ ਤਾਂ ਸਕਦੇ ਹੋ ਪਰ ਓਸਦੀ ਤ੍ਰੇੜ ਤੇ ਜੋੜ ਨੂੰ ਕਦੇ ਵੀ ਮਿਟਾ ਨਹੀਂ ਸਕਦੇ। ਏਹ ਗੱਲ ਵੀ ਵੱਡੀ ਜ਼ਰੂਰੀ ਹੈ ਕਿ ਪਤੀ ਪਤਨੀ ਵੱਖੋ ਵੱਖ ਮੰਜਿਆਂ ਤੇ ਜੇ ਹੋ ਸਕੇ ਤਾਂ ਵੱਖੋ ਵੱਖ ਕਮਰਿਆਂ ਵਿੱਚ ਸੌਣ !

ਅਮਰੀਕਾ ਦੀ ਪ੍ਰਸਿੱਧ ਲਾਇਕ ਮੇਮ 'ਮਿਸਜ਼ ਡਫੀ' ਵੀ ਲਿਖਦੀ ਹੈ ਕਿ "ਜੇ ਪਤੀ ਆਪਣੇ ਮਨ ਉੱਤੇ ਜ਼ੋਰ ਨਾ ਰੱਖ ਸਕਦਾ ਹੋਵੇ ਤਾਂ ਪਤੀ ਪਤਨੀ ਨਾਂ ਕੇਵਲ ਏਹ ਕਿ ਵੱਖੋ ਵੱਖ ਮੰਜਿਆਂ ਤੇ ਹੀ ਸੌਣ ਸਗੋਂ ਵੱਖੋ ਵੱਖ ਕਮਰਿਆਂ ਵਿੱਚ ਅਤੇ ਜੇ ਦੋ ਕਮਰਿਆਂ ਦੇ ਵਿਚਕਾਰ ਬੂਹਾ ਹੋਵੇ ਤਾਂ ਉਸਨੂੰ ਜੰਦਰਾ ਮਾਰ ਕੇ ਉਸਦੀ ਕੁੰਜੀ ਪਤਨੀ ਦੇ ਹਵਾਲੇ ਕਰ ਦੇਣ ਚਾਹੀਦੀ ਹੈ ।"

ਸੰਜਮ ਨੂੰ ਪ੍ਰਾਪਤ ਕਰਨ ਵਾਸਤੇ ਵਰਜਿਸ਼ ਕਰਨੀ ਵੀ ਵੱਡੀ ਜ਼ਰੂਰੀ ਹੈ । ਡੰਬਲਾ ਨਾਲ ਯਾ ਬੁਗਦਰ ਨਾਲ ਵਰਜਿਸ਼ਾਂ ਕਰਨੀ, ਤੁਰਨਾ ਤੇ ਘੋੜੇ ਤੇ ਚੜ੍ਹਨਾ ਆਦਿਕ ਚੰਗੀਆਂ ਵਰਜ਼ਿਸ਼ਾਂ ਹਨ । ਜੋ ਆਦਮੀ ਅਰੋਗ ਰਹਿਣਾ ਚਾਹੁੰਦਾ ਹੈ ਓਸਨੂੰ ਯੋਗ ਹੈ ਕਿ ਵਰਜ਼ਿਸ਼ ਵਿੱਚ ਕਦੀ ਨਾਗਾ ਨਾ ਪਾਵੇ । ਏਹ ਮੁਫਤ ਦੀ ਦੌਲਤ, ਬਾਲ, ਜਵਾਨ ਤੇ ਬੁੱਢੇ, ਤੀਵੀਂ ਅਰ ਮਰਦ ਸਭ ਵਾਸਤੇ ਇੱਕੋ ਜੇਹੀ ਲਾਭਕਾਰੀ ਹੈ । ਵਰਜ਼ਿਸ਼ ਬੇਨਾਗਾ ਕਰਨੀ ਚਾਹੀਦੀ ਹੈ ਤੇ ਪਤੀਆਂ ਦਾ ਫਰਜ਼ ਹੈ ਕਿ ਪਤਨੀਆਂ ਨੂੰ ਵੀ ਮਜਬੂਰ ਕਰਕੇ ਉਹਨਾਂ ਪਾਸੋਂ ਵਰਜ਼ਸ਼ ਕਰਾਯਾ ਕਰਨ। ਸਰੀਰਕ ਅੰਗਾਂ ਨੂੰ ਜੇ ਵਰਤਿਆ ਜਾਵੇ ਤਾਂ ਵਧਦੇ ਹਨ ਤੇ ਜੇ ਨਾ ਵਰਤਿਆ ਜਾਵੇ ਤਾਂ ਘਟਦੇ

-੫੭-