ਪੰਨਾ:ਗ੍ਰਹਿਸਤ ਦੀ ਬੇੜੀ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਦਾ ਖੁਸ਼ ਨਾ ਰਹਿਣਾ ਤੇ ਲੱਕ ਨੂੰ ਕੱਸਕੇ ਬੰਨਣਾ ਹੈ। ਤੀਵੀਆਂ ਦੇ ਰਿਤੂ ਵਿੱਚ ਖਰਾਬੀ ਤੇ ਅਜੇਹੀਆਂ ਹੀ ਹੋਰ ਅੰਦਰੂਨੀ ਖਰਾਬੀਆਂ ਨਾਲ ਏਹ ਖਾਹਸ਼ ਓਹਨਾਂ ਦੇ ਦਿਲ ਵਿੱਚੋਂ ਮਾਰੀ ਜਾਂਦੀ ਹੈ। ਦੂਜੀ ਸ਼੍ਰੇਣੀ ਓਹ ਹੈ ਜਿਨ੍ਹਾਂ ਵਿੱਚ ਏਹ ਖਾਹਸ਼ ਵਿਚਲੇ ਮੇਲ ਦੀ ਹੁੰਦੀ ਹੈ, ਅਤੇ ਜਦੋਂ ਓਹ ਅਰੋਗ ਤੇ ਖੁਸ਼ ਹੋਣ ਓਦੋਂ ਓਹਨਾਂ ਨੂੰ ਪਤੀ ਸੰਗ ਦਾ ਆਨੰਦ ਆਉਂਦਾ ਹੈ। ਤੀਜੀ ਭਾਂਤ ਓਹ ਹੈ ਜੋ ਕਾਮ ਵਾਸ਼ਨਾ ਵਿੱਚ ਅੰਨੀਆਂ ਹੋਈਆਂ ਹੁੰਦੀਆਂ ਹਨ, ਪਰ ਅਜੇਹੀਆਂ ਤੀਵੀਆ ਬਹੁਤ ਘੱਟ ਹੁੰਦੀਆਂ ਹਨ । ਏਹੋ ਜੇਹੀਆਂ ਦਾ ਵਿਆਹ ਜੇ ਤਕੜੇ, ਜਵਾਨ ਤੇ ਕਾਮੀ ਆਦਮੀ ਨਾਲ ਨਾ ਹੋਵੇ ਤਾਂ ਓਹਨਾਂ ਦੀ ਜ਼ਿੰਦਗੀ ਬੜੀ ਚੰਦਰੀ ਬੀਤਦੀ ਹੈ ।

ਮਰਦ ਦੇ ਟਾਕਰੇ ਵਿੱਚ ਇਸ ਦੇ ਅੰਦਰ ਬੱਚੇ ਪੈਦਾ ਕਰਨ ਦੀ ਸ਼ਕਤੀ ਨਾ ਕੇਵਲ ਘੱਟ ਹੀ ਹੁੰਦੀ ਹੈ ਸਗੋਂ ਛੇਤੀ ਖ਼ਤਮ ਵੀ ਹੋ ਜਾਂਦੀ ਹੈ । ਬਿਲਕੁਲ ਅਰੋਗ ਇਸਤ੍ਰੀ ਵਿੱਚ ਵੀ ੪੦-੪੫ ਵਰੇ ਦੀ ਉਮਰ ਵਿੱਚ ਏਹ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਫੇਰ ਹੌਲੀ ਹੌਲੀ ਬਿਲਕੁਲ ਜਾਂਦੀ ਰਹਿੰਦੀ ਹੈ ।

ਵਹੁਟੀ ਤੇ ਲਾੜੇ ਉੱਤੇ ਵਿਆਹ ਦਾ ਅਸਰ ਕਈ ਭਾਂਤ ਦਾ ਹੁੰਦਾ ਹੈ। ਕਈ ਵਾਰੀ ਦੇਖਿਆ ਗਿਆ ਹੈ ਕਿ ਜੋ ਆਦਮੀ ਵਿਆਹ ਤੋਂ ਪਹਿਲਾਂ ਬਲਵਾਨ ਤੇ ਪ੍ਰਸੰਨ ਚਿੱਤ ਸਨ, ਓਹ ਵਿਆਹ ਤੋਂ ਬਾਦ ਚਿੜਚਿੜੇ ਤੇ ਨਿਰਬਲ ਹੋ ਗਏ ਅਤੇ ਕਈ ਵਾਰੀ ਬਿਲਕੁਲ ਇਸ ਦੇ ਉਲਟ ਹੁੰਦਾ ਹੈ । ਖਾਸ ਕਰਕੇ ਤੀਵੀਆਂ ਵਿੱਚ ਏਹੇ ਗੱਲ ਆਮ ਤੌਰ ਤੇ ਦੇਖੀ ਗਈ ਹੈ ਕਿ ਵਿਆਹ ਤੋਂ ਪਹਿਲਾਂ ਜੋ ਕੁੜੀਆਂ ਰੋਗਣਾਂ ਤੇ ਕਮਜ਼ੋਰ

-੬੨-