ਪੰਨਾ:ਗ੍ਰਹਿਸਤ ਦੀ ਬੇੜੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਆਦ ਵਾਸਤੇ ਓਹ ਆਪਣੀ ਵਹੁਟੀ ਤੇ ਬੱਚਿਆਂ ਦੇ ਕਈ ਵਰਿਹਾਂ ਦੇ ਸੁਖ ਤੇ ਅਰਾਮ ਗੁਆ ਦੇਂਦਾ ਹੈ ਹਾਲਾਂਕਿ ਚਾਹੀਦਾ ਏਹ ਹੈ ਕਿ ਜਦ ਚਿਰਾਂ ਦੇ ਬਿਰਹੋਂ ਤੇ ਉਡੀਕ ਦੇ ਬਾਦ ਵਹੁਟੀ ਵਰਗੀ ਵਡਮੁੱਲੀ ਨਿਆਮਤ ਹੱਥ ਆਵੇ ਤਾਂ ਓਸ ਨੂੰ ਬੜੇ ਸੰਤੋਖ ਤੇ ਸਹਿਨ ਸੀਤਲਾਂ ਨਾਲ ਵਰਤਿਆ ਜਾਵੇ।"

ਯਥਾ-

"ਏਕ ਨਿਮਖ ਬਆਦ ਕਾਰਨ ਕੋਟ ਦਿਵਸ ਦੁਖ ਪਾਵਹਿ ॥"

ਪੂਰਬੀ ਵਿੱਦਵਾਨਾਂ ਦਾ ਮੱਤ ਹੈ ਕਿ ਵਿਆਹ ਹੋ ਜਾਣ ਦੇ ਅਰੰਭਕ ਦਿਨਾਂ ਵਿੱਚ ਮਰਦ ਨੂੰ ਤਿੰਨਾਂ ਗੱਲਾਂ ਨਾਲ ਤੀਵੀਂ ਨੂੰ ਵੱਸ ਵਿੱਚ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ:-(੧) ਭੈ, (੨) ਬਖਸ਼ਸ਼ (੩) ਦਿਲ ਪਰਖਣੀ ।

ਭੈ ਦਾ ਭਾਵ ਇਹ ਹੈ ਕਿ ਇਸਤ੍ਰੀ ਦੀ ਨਜ਼ਰ ਵਿੱਚ ਆਪਣਾ ਰੋਅਬ ਅਜੇਹੇ ਤ੍ਰੀਕੇ ਨਾਲ ਬਿਠਾਵੇ ਕਿ ਓਹ ਆਪਣੇ ਨਫੇ ਨੁਕਸਾਨ ਦਾ ਆਪਣੇ ਪਤੀ ਨੂੰ ਮਾਲਕ ਸਮਝੇ, ਗ੍ਰਹਿ ਪ੍ਰਬੰਧ ਵਿੱਚ ਏਹ ਗੱਲ ਸਭ ਤੋਂ ਜ਼ਰੂਰੀ ਹੈ ।

ਬਖਸ਼ਸ਼ ਦਾ ਭਾਵ ਇਹ ਹੈ ਕਿ ਉਸ ਨੂੰ ਅਜੇਹੀਆਂ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਦੇਵੇ ਜੋ ਓਸ ਦੀ ਖੁਸ਼ੀ ਤੇ ਮੁਹੱਬਤ ਨੂੰ ਵਧਾਉਣ ਤੇ ਉਸ ਨੂੰ ਏਸ ਗੱਲ ਦਾ ਨਿਸਚਾ ਹੋ ਜਾਵੇ ਕਿ ਏਹ ਸਭ ਕ੍ਰਿਪਾਲਤਾ ਮੇਰੇ ਉੱਤੇ ਮੇਰੀ ਆਗਯਾ ਦੇ ਕਾਰਨ ਹੋ ਰਹੀਆਂ ਹਨ । ਤੀਵੀਂ ਨੂੰ ਉਸ ਦੀਆਂ ਸਹੇਲੀਆਂ ਦੀ ਨਜ਼ਰ ਵਿੱਚ ਪਤਵੰਤੀ ਤੇ ਪ੍ਰਸ਼ਨ ਬਣਾਵੇ । ਸ਼ੁਰੂ ਮੁਲਾਕਾਤ ਤੋਂ ਹੀ ਓਸ ਨੂੰ ਆਪਣੇ ਭੇਤਾਂ ਵਿੱਚ ਸ਼ਰੀਕ ਕਰ ਲਵੇ,ਘਰ ਦੇ ਮਾਮਲਿਆਂ ਵਿੱਚ ਉਸ ਨੂੰ ਸੁਤੰਤ੍ਰ ਮਾਲਕ ਬਣਾ ਦੇਵੇ ਤੇ

-੬੬-