ਪੰਨਾ:ਗ੍ਰਹਿਸਤ ਦੀ ਬੇੜੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਆਉਣਾ ਵੱਡਾ ਪਾਪ ਹੈ ।

ਕੰਮ ਕਰਨ ਵਾਲੇ ਆਦਮੀ ਲਈ ਵਕਤ ਸੋਨਾ ਹੈ, ਪਰ ਤੀਵੀਂ ਲਈ ਏਹ ਉਸਤੋਂ ਵੀ ਵੱਧ ਵਡਮੁੱਲਾ ਹੈ।

ਵਾਦੀਆਂ ਦਾ ਚੰਗੀਆਂ ਹੋਣਾ ਵੱਡਾ ਭਾਰਾ ਗੁਣ ਹੈ, ਸੋਹਣੀਆਂ ਆਦਤਾਂ ਆਪਣੇ ਰਹਿਣ ਬਹਿਣ ਤੋਂ ਹੀ ਪ੍ਰਗਟ ਹੋ ਜਾਂਦੀਆਂ ਹਨ । ਸੱਚ ਮੁਚ ਜੇ ਕੋਈ ਚੰਗਾ ਕੰਮ ਮਨ-ਮੋਹਣੇ ਤ੍ਰੀਕੇ ਨਾਲ ਨਾ ਕੀਤਾ ਜਾਵੇ ਤਾਂ ਉਸਦੀ ਅੱਧੀ ਸ਼ਾਨ ਲੁਕੀ ਹੀ ਰਹਿੰਦੀ ਹੈ। ਕਈ ਭਾਗਾਂ ਵਾਲੇ ਆਦਮੀ ਅਜੇਹੇ ਹਨ ਜਿਨ੍ਹਾਂ ਦੀ ਆਦਤ ਕੁਦਰਤੀ ਤੌਰ ਤੇ ਹੀ ਨੇਕ ਹੁੰਦੀ ਹੈ । ਏਹ ਜੇਹੜਾ ਆਖਕੇ ਹਨ ਕਿ ਫਲਾਣੀ ਤੀਵੀਂ ਗਲ ਕਰਦੀ ਹੈ ਤਾਂ ਉਸਦੇ ਮੂੰਹ ਵਿਚੋਂ ਫੁੱਲ ਕਿਰਦੇ ਹਨ ਏਸਦਾ ਭਾਵ ਵੀਆਂ ਏਹੋ ਹੈ ਕਿ ਉਸਦੀਆਂ ਗਲਾਂ ਬੜੇ ਪਯਾਰੇ ਢੰਗ ਦੀਆਂ ਹੁੰਦੀਆਂ ਹਨ। ਜਿਥੋਂ ਤਕ ਹੋ ਸਕੇ ਆਪਣੇ ਸੁਭਾ ਨੂੰ ਵਧ ਤੋਂ ਵਧ ਪਵਿਤ੍ਰ ਤੇ ਮਨ ਭਾਉਣਾ ਬਣਾਉ।

ਵਹੁਟੀਆਂ ਦੀਆਂ ਕਿਸਮਾਂ

ਪੂਰਬੀ ਵਿਦਵਾਨਾਂ ਨੇ ਪਤਿਬ੍ਰਤਾ ਇਸਤ੍ਰੀ ਦੀ ਪਛਾਣ ਏਹ ਲਿਖੀ ਹੈ ਕਿ ਜੋ ਪਤਨੀ ਸਦਾ ਆਪਣੇ ਪਤੀ ਦੇ ਪਾਸ ਰਹਿਣਾ ਚਾਹੇ ਤੇ ਉਸਦਾ ਇਕ ਪਲ ਦਾ ਵਿਛੋੜਾ ਵੀ ਦੁਖਦਾਈ ਹੁੰਦਾ ਸਮਝੇ, ਪਤੀ ਦੀ ਪ੍ਰਸੰਨਤਾ ਵਿੱਚ ਆਪਣੇ ਸੁਖ ਦੁਖ ਦੀ ਪ੍ਰਵਾਹ ਨਾ ਕਰੇ, ਧਨ ਨੂੰ ਪਤੀ ਪਾਸੋਂ ਪਯਾਰਾ ਨਾ ਸਮਝੇ, ਪਤੀ ਦੀ ਆਗਯਾਕਾਰ ਹੋਵੇ, ਆਪਣਾ ਸੁਭਾ ਤੇ ਵਾਦੀ ਪਤੀ ਦੇ ਵਾਂਗ ਬਣਾਵੇ, ਪਤੀ ਦੀ ਸੇਵਾ ਨੂੰ

-੬੯-