ਪੰਨਾ:ਗ੍ਰਹਿਸਤ ਦੀ ਬੇੜੀ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਲ ਜੋਲ ਰੱਖਦੀਆਂ ਹਨ, ਖੇਤੀਆਂ ਦੀ ਹਰਿਆਉਲ, ਫੁੱਲਾਂ ਦੀ ਸੁੰਦਰਤਾ, ਪੰਛੀਆਂ ਦੀ ਸੁਰੀਲੀ ਆਵਾਜ਼ ਤੇ ਓਹ ਬੇਸ਼ੁਮਾਰ ਆਵਾਜ਼ਾਂ ਜੋ ਰਾਤ ਵੇਲੇ ਚੁਪ ਚਾਂ ਦੀ ਮੋਹਰ ਨੂੰ ਤੋੜਦੀਆਂ ਹਨ, ਏਹ ਸਭ ਪ੍ਰੇਮ ਦੇ ਹੀ ਚਮਤਕਾਰ ਹਨ ! ਮੁਹੱਬਤ ਆਪਣੇ ਆਤਮਕ ਗੁਣਾਂ ਦੇ 'ਲਿਹਾਜ਼ ਨਾਲ 'ਪ੍ਰੇਮੀ' ਨੂੰ ਅਕਲਮੰਦ ਬਣਾਉਂਦੀ ਹੈ, ਇਕ ਪਾਸੇ ਤਾਂ ਓਹ ਓਸ ਨੂੰ


ਦੇ ਅੰਦਰਕਾਮ ਭੋਗ ਵਾਸਤੇ ਇਕ ਜ਼ਬਰਦਸਤ ਜੋਸ਼ਉਤਪੰਨ ਹੁੰਦਾ ਹੈ ਅਤੇ ਵਿਆਹ, ਸ਼ਾਦੀਆਂ, ਗ੍ਰਹਿਸਤ ਤੇ ਭਾਈਚਾਰਕ ਨਿਯਮ ਸਭ ਏਸੇ ਉੱਤੇ ਹੀ ਨਿਰਭਰ ਹਨ, ਬਲ ਅਤੇ ਤਾਕਤ ਵਿੱਚ ਕੋਈ ਸ਼ਕਤੀ ਏਸ ਜੋਸ਼ ਅਤੇ ਇਸ਼ਕ ਤੇ ਪ੍ਰੇਮ ਦੇ ਜ਼ੋਰ ਦਾ ਟਾਕਰਾ ਨਹੀਂ ਕਰ ਸਕਦੀ, ਏਸ ਦੇ ਸਾਹਮਣੇ ਮਨੁੱਖ ਦੇ ਤਮਾਮ ਅੰਦਰਲੇ ਤੇ ਬਾਹਰਲੇ ਜੋਸ਼ ਭੜਕ ਉਠਦੇ ਹਨ ਤੇ ਅਕਲ ਮਾਰੀ ਜਾਂਦੀ ਹੈ, ਏਸੇ ਜੋਸ਼ ਤੇ ਵੇਗ ਉਤੇ ਹੀ ਕੋਮਲ ਉਮਰ ਅਰਥਾਤ ਕਵਿਤਾ ਚਿੱਤ੍ਰਕਾਰੀ ਤੇ ਰਾਗ ਆਦਿਕ ਕਾਇਮ ਹਨ, ਏਹ ਇਸ਼ਕ, ਮੁਹੱਬਤ ਤੇ ਕਾਮ ਇਕ ਕੁਦਰਤੀ ਜੋਸ਼ ਹੈ ਜੋ ਆਦਮੀ ਦੇ ਅੰਦਰ ਵਾਹਿਗੁਰੂ ਨੇ ਸ਼ਾਮਲ ਰੱਖਿਆ ਹੋਇਆ ਹੈ ਅਤੇ ਏਹੋ ਪ੍ਰੇਮ ਸਾਰੇ ਸੰਸਾਰਕ ਨਿਯਮਾਂ ਦੀ ਜੜ੍ਹ ਹੈ । ਜੇ ਸਾਰੇ ਜਾਨਦਾਰ ਏਸ ਜੋਸ਼ ਤੋਂ ਸੱਖਨੇ ਹੁੰਦੇ ਅਤੇ ਕਿਸੇ ਫੁੱਲ ਦੇ ਅੰਦਰ 'ਗੁਬਾਰ ਤਲਾ' (ਜੋ ਫੁਲਾਂ ਦੇ ਅੰਦਰ ਵੀਰਜ ਦੀ ਥਾਂ ਹੁੰਦਾ ਹੈ ਤੇ ਓਸ ਦੇ ਨਾਲ ਹੀ ਫੁੱਲਾਂ ਦੀ ਨਸਲ ਵਧਦੀ ਹੈ) ਨਾ ਹੁੰਦਾ ਤਾਂ ਕੀ ਹੁੰਦਾ ? ਦੁਨੀਆਂ ਵਿਚ ਕਿਸੇ ਜਾਨਦਾਰ ਦਾ ਵਜੂਦ ਬਾਕੀ ਨਾ ਰਹਿੰਦਾ ਤੇ ਨਾ ਹੀ ਕਿਸੇ ਬਿਰਛ ਬੂਟੇ ਦਾ ਨਿਸ਼ਾਨ ਲੱਭਦਾ !

-੭-