ਪੰਨਾ:ਗ੍ਰਹਿਸਤ ਦੀ ਬੇੜੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਵਹੁਟੀ ਨਹੀਂ ਸਗੋਂ ਮਾਲਕ" ਹੈ ।

ਗੁਲਾਮ ਵਹੁਟੀਆਂ ਉਹ ਹਨ ਜੋ ਆਪਣੇ ਪਤੀ ਨੂੰ ਕਪੜਿਆਂ ਦਾ ਪਰਬੰਧ ਰਖਣ, ਚੰਗੇ ਚੰਗੇ ਖਾਣੇ ਪਕਾ ਕੇ ਡਰਦਿਆਂ ਡਰਦਿਆਂ ਖੁਆਉਣ, ਪਤੀ ਘਰ ਆਵੇ ਤਾਂ ਥਰ ਥਰ ਕੰਬਣ ਲਗ ਜਾਣ ਤੇ ਹਦੋਂ ਵਧ ਅਦਬ ਕਰਨ, ਝਟ ਪਟ ਖਾਣ, ਪੀਣ, ਪਹਿਨਣ ਤੇ ਨਾਉਣ ਦੇ ਪਰਬੰਧ ਕਰ ਦੇਣ, ਪਤੀ ਪਾਸੋਂ ਕੋਈ ਭੁੱਲ ਹੋ ਜਾਵੇ ਤਾਂ ਵੀ ਕੁਝ ਨਾ ਬੋਲਣ, ਹਰ ਵੇਲੇ ਡਰਦੀਆਂ ਰਹਿਣ, ਪਤੀ ਦੀ ਮਾਰ ਤੇ ਝਿੜਕ ਝੰਬ ਬਿਨਾਂ ਉਜ਼ਰ ਝਲਦੀਆਂ ਰਹਿਣ, ਪਤੀ ਦੇ ਖਾਣ ਤੋਂ ਬਿਨਾਂ ਆਪ ਖਾਣਾ ਪਾਪ ਸਮਝਣ ਤੇ ਉਸਦੀ ਜੂਠ ਉਤੇ ਹੀ ਗੁਜ਼ਾਰਾ ਕਰਨ।

ਚੋਰ ਵਹੁਟੀਆਂ ਉਹ ਹਨ ਕਿ ਪਤੀ ਤਾਂ ਉਸ ਉਤੇ ਇਤਬਾਰ ਕਰਕੇ ਆਪਣਾ ਧਨ, ਮਾਲ ਉਸਦੇ ਹਵਾਲੇ ਕਰੇ ਤੇ ਉਹ ਉਸ ਨੂੰ ਆਪਣੇ ਪੇਕਿਆਂ ਪਾਸ ਭੇਜ ਦੇਵੇ ਯਾ ਪਤੀ ਨੂੰ ਪੁੱਛੇ ਬਿਨਾਂ ਸਭ ਕੁਝ ਖਰਚ ਕਰ ਸੁੱਟੇ, ਪਤੀ ਦੇ ਖਾਣੇ, ਕਪੜੇ ਦਾ ਕੋਈ ਖਿਆਲ ਨਾ ਰਖੇ ਤੇ ਆਪਣੇ ਫ਼ਰਜ਼ਾਂ ਨੂੰ ਬਿਲਕੁਲ ਨਾ ਪਛਾਣੇ, ਬਿਨਾਂ ਕੰਮ ਹੀ ਲੋਕਾਂ ਦੇ ਘਰੋ ਘਰੀ ਫੇਰੇ ਪਾਵੇ ਤੇ ਘਰ ਦੀਆਂ ਚੀਜ਼ਾਂ ਦੀ ਰਾਖੀ ਨਾ ਕਰੇ ।

ਵੈਰੀ ਵਹੁਟੀਆਂ ਉਹ ਹਨ ਜੋ ਪਤੀ ਦੀ ਅਮਾਨਤ ਵਿੱਚ ਖਯਾਨਤ ਕਰਨ, ਵਿਭਚਾਰ ਤੋਂ ਖੌਫ਼ ਨਾ ਖਾਣ, ਆਪਣੇ ਆਪ ਨੂੰ ਸੁਤੰਤਰ ਸਮਝਣ, ਸਾਰਾ ਦਿਨ ਚਰਦੀਆਂ, ਖਾਂਦੀਆਂ ਰਹਿਣ, ਬਦਚਲਨ ਹੋਣ ਤੇ ਜੇ ਪਤੀ ਮਨਾ ਕਰੇ ਤਾਂ ਉਸਨੂੰ ਜਾਨੋਂ ਮਾਰ ਦੇਣ ਲਈ ਤਿਆਰ ਹੋ ਜਾਣ |

ਏਹਨਾਂ ਸਤਾਂ ਕਿਸਮਾਂ ਵਿਚੋਂ ਪਹਿਲੀ, ਦੂਜੀ,

-੭੨-